ਬਿਨਪਾਲਕੇ ਸਕੂਲ ਨੂੰ 10,000 ਰੁਪਏ ਦਾਨ ਮਿਲਿਆ
ਬਿਨਪਾਲਕੇ ਸਕੂਲ ਨੂੰ 10,000 ਰੁਪਏ ਦੀ ਦਾਨ ਰਾਸ਼ੀ ਮਿਲੀ
Publish Date: Tue, 10 Feb 2026 08:44 PM (IST)
Updated Date: Tue, 10 Feb 2026 08:47 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ’ਚ ਪੰਜਾਬੀ ਅਧਿਆਪਕਾ ਬਲਜੀਤ ਕੌਰ ਸੈਣੀ ਦੇ ਕੈਨੇਡਾ ਨਿਵਾਸੀ ਪੁੱਤਰ ਪ੍ਰਭਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਲਵਪ੍ਰੀਤ ਕੌਰ ਨੇ ਸਕੂਲ ਦੀ ਉਸਾਰੀ ਤੇ ਵਿਕਾਸ ਲਈ 10,000 ਰੁਪਏ ਦੀ ਰਾਸ਼ੀ ਦਿੱਤੀ। ਰਾਸ਼ੀ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸਕੂਲ ਸਟਾਫ਼ ਵੱਲੋਂ ਪ੍ਰਾਪਤ ਕੀਤੀ ਗਈ। ਸਕੂਲ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਦੇ ਪਿਤਾ ਰਣਜੀਤ ਸਿੰਘ (ਸੇਵਾ ਮੁਕਤ ਲੈਕਚਰਾਰ) ਨੇ ਇਸ ਸਕੂਲ ’ਚ 15 ਸਾਲ ਮੈਥ ਮਾਸਟਰ ਵਜੋਂ ਸੇਵਾ ਨਿਭਾਈ ਹੈ। ਇਸ ਪਰਿਵਾਰ ਵੱਲੋਂ ਹਮੇਸ਼ਾ ਸਕੂਲ ਦੀ ਤਰੱਕੀ ਤੇ ਉਸਾਰੀ ’ਚ ਯੋਗਦਾਨ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸਕੂਲ ਸਟਾਫ਼ ਨੇ ਪਰਿਵਾਰ ਦਾ ਧੰਨਵਾਦ ਕੀਤਾ ਤੇ ਪ੍ਰਸ਼ੰਸਾ-ਪੱਤਰ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦਾਨ ਨਾਲ ਸਕੂਲ ਦੇ ਵਿਦਿਆਰਥੀਆਂ ਦੀ ਸਿੱਖਿਆ ਤੇ ਉਨ੍ਹਾਂ ਦੀ ਸੁਵਿਧਾ ’ਚ ਹੋਰ ਸੁਧਾਰ ਦੀ ਸੰਭਾਵਨਾ ਬਣੇਗੀ।