ਘਰ ਦੇ ਬਾਹਰ ਖੜ੍ਹੀ ਬਾਈਕ ਚੋਰੀ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Sun, 29 Mar 2026 12:06 AM (IST)
Updated Date: Sun, 29 Mar 2026 12:08 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਕੈਂਟ : ਰਾਮਾ ਮੰਡੀ ਕਾਕੀ ਪਿੰਡ ਦੀ ਗਲੀ ਨੰਬਰ 12 ’ਚ ਰਾਤ ਦੇ 10 ਵਜੇ ਦੇ ਕਰੀਬ ਦੋ ਨੌਜਵਾਨਾਂ ਨੇ ਇਕ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ। ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਦੋਵੇਂ ਪਹਿਲਾਂ ਗਲੀ ’ਚ ਰੇਕੀ ਕਰਦੇ ਦੇਖੇ ਗਏ। 10 ਵਜੇ ਦੇ ਕਰੀਬ ਉਨ੍ਹਾਂ ਨੇ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ। ਪੀੜਤ ਸਾਹਿਲ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਨੇ ਰਾਮਾ ਮੰਡੀ ਥਾਣੇ ’ਚ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ।