ਸੰਯੁਕਤ ਮੋਰਚੇ ਦੇ ਸੱਦੇ ’ਤੇ ਮਹਿਤਪੁਰ ’ਚ ਮੋਟਰਸਾਈਕਲ ਮਾਰਚ
ਕੇਂਦਰ ਵੱਲੋਂ ਇੱਕ ਤੋਂ ਬਾਅਦ ਇੱਕ ਲਿਆਂਦੇ
Publish Date: Sat, 03 Jan 2026 07:30 PM (IST)
Updated Date: Sat, 03 Jan 2026 07:32 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਕੇਂਦਰ ਵੱਲੋਂ ਇਕ ਤੋਂ ਬਾਅਦ ਇੱਕ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਮਹਿਤਪੁਰ ਤੋਂ ਸ਼ੁਰੂ ਹੋਏ ਮੋਟਰਸਾਈਕਲ ਮਾਰਚ ਪਿੰਡ ਸ਼ਾਹਪੁਰ, ਮੰਡਿਆਲਾ, ਬੁਲੰਦਾ, ਉਧੋਵਾਲ, ਬਾਲੋਕੀ, ਬੀੜਬਾਲੋਕੀ, ਆਦਰਾਮਾਨ ਤੋਂ ਹੁੰਦਾ ਹੋਇਆ ਸੰਗੋਵਾਲ ਪੁੱਜਾ। ਵੱਖ-ਵੱਖ ਪਿੰਡਾਂ ਵਿੱਚ ਮਾਰਚ ਦਾ ਭਰਵਾਂ ਸਵਾਗਤ ਕਿਸਾਨਾਂ ਮਜ਼ਦੂਰਾਂ ਅਤੇ ਮਨਰੇਗਾ ਵਰਕਰਾਂ, ਮੁਲਾਜ਼ਮਾਂ, ਵਿਦਿਆਰਥੀ ਅਤੇ ਨੌਜਵਾਨਾਂ ਨੇ ਕਰਦਿਆਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ, ਕਿਰਤ ਕਾਨੂੰਨ ਵਿੱਚ ਕੀਤੀਆਂ ਸੋਧਾਂ ਵਾਪਸ ਲਓ, ਬਿਜਲੀ ਸੋਧ ਬਿਲ 2025, ਬੀਜ ਬਿੱਲ ਵਾਪਸ ਲਓ ਨਾਰਿਆਂ ਨਾਲ ਕੀਤਾ। ਇਸ ਮਾਰਚ ਪਿੰਡਾਂ ਵਿੱਚ ਪਹੁੰਚਣ ਤੇ ਕੀਤੀਆਂ ਗਈਆਂ ਰੈਲੀਆਂ ਜਿਸ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਰੈਲੀ ਵਿੱਚ ਸਰਕਾਰ ਵੱਲੋਂ ਪੱਤਰਕਾਰਾਂ ’ਤੇ ਦਰਜ ਕੀਤਾ ਝੂਠਾ ਪਰਚਾ ਰੱਦ ਕਰਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਫੌਰੀ ਰਿਹਾ ਕਰਨ ਦੇ ਮਤੇ ਪਿੰਡਾਂ ਵਿੱਚ ਕੀਤੀਆਂ ਰੈਲੀਆਂ ਵਿੱਚ ਪਾਸ ਕੀਤੇ ਗਏ। ਮਾਰਚ ’ਚ ਸ਼ਾਮਿਲ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ 6 ਜਨਵਰੀ ਨੂੰ ਜਲੰਧਰ ਅਤੇ ਸੰਯੁਕਤ ਮੋਰਚੇ ਦੇ ਸੱਦੇ ਦੇ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਵੱਡੀ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਸੰਬੋਧਨ ਕਰਨ ਵਾਲਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸੰਧੂ, ਬਚਨ ਸਿੰਘ ਸਾਬਕਾ ਸਰਪੰਚ, ਕੁੱਲ ਹਿੰਦ ਕਿਸਾਨ ਸਭਾ ਦੇ ਸੰਦੀਪ ਅਰੋੜਾ, ਸਤਨਾਮ ਸਿੰਘ ਬਿਲੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਮਡਿਆਲਾ ਵਿਜੇ ਬਾਠ, ਜਨਰਲ ਮਜ਼ਦੂਰ ਯੂਨੀਅਨ ਦੇ ਸਿਕੰਦਰ ਸੰਧੂ, ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ, ਪੰਜਾਬ ਸਟੂਡੈਂਟ ਯੂਨੀਅਨ ਦੀ ਰਮਨਜੀਤ ਕੌਰ,ਇਸਤਰੀ ਜਾਗਰਤੀ ਮੰਚ ਦੀ ਅਨੀਤਾ ਸੰਧੂ, ਨੌਜਵਾਨ ਭਾਰਤ ਸਭਾ ਦੇ ਨਵਜੋਤ ਸਿਆਣੀਵਾਲ, ਮਨਰੇਗਾ ਆਗੂ ਬਖਸ਼ੋ ਮੰਡਿਆਲਾ, ਤਰਸੇਮ ਪੀਟਰ,, ਰਤਨ ਸਿੰਘ ਮੰਡ, ਪਵਨਦੀਪ, ਵਿਕਾਸ ਕੱਕੜ ਆਦਿ ਨੇ ਸੰਬੋਧਨ ਕੀਤਾ।