24 ਪੇਡ ਪਾਰਕਿੰਗ ਪੁਆਇੰਟਾਂ ਦੀ ਈ ਨਿਲਾਮੀ ਲਈ ਮੰਗੀਆਂ ਬਿਡਜ਼
24 ਪੇਡ ਪਾਰਕਿੰਗ ਪੁਆਇੰਟਾਂ ਈ ਨਿਲਾਮੀ ਲਈ ਟੈਕਨੀਕਲ ਅਤੇ ਵਿੱਤੀ ਬਿਡਜ਼ ਮੰਗੀਆਂ ਗਈਆਂ
Publish Date: Tue, 20 Jan 2026 07:29 PM (IST)
Updated Date: Tue, 20 Jan 2026 07:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਨੇ ਸ਼ਹਿਰ ਦੀਆਂ 24 ਪਾਰਕਿੰਗਾਂ ਦੀ 3 ਸਾਲਾਂ ਲਈ ਅਲਾਟ ਕਰਨ ਵਾਸਤੇ ਨਿਲਾਮੀ ਲਈ ਟੈਕਨੀਕਲ ਅਤੇ ਵਿੱਤੀ ਬਿਡਜ਼ 5 ਫਰਵਰੀ ਤੱਕ ਮੰਗੀਆਂ ਹਨ ਜਦੋਂਕਿ ਅੰਤਿਮ ਫਾਈਨੈਸ਼ੀਅਲ ਬਿਡਜ਼ 11 ਤੋਂ 13 ਫਰਵਰੀ ਤੱਕ ਈ ਨਿਲਾਮੀ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ। ਨਗਰ ਨਿਗਮ ਅਨੁਸਾਰ ਜਿਹੜੀਆਂ ਪਾਰਕਿੰਗ ਪੁਆਇੰਟਾਂ ਦਾ 3 ਸਾਲ ਲਈ ਠੇਕਾ ਦਿੱਤਾ ਜਾਣਾ ਹੈ, ਉਨ੍ਹਾਂ ’ਚ ਸਰਕਟ ਹਾਊਸ ਦੇ ਸਾਹਮਣੇ ਸਟੇਟ ਬੈਂਕ ਆਫ ਇੰਡੀਆ, ਮਾਡਲ ਟਾਊਨ ਨਗਰ ਨਿਗਮ ਦੇ ਜ਼ੋਨਲ ਦਫਤਰ ਦੇ ਸਾਹਮਣੇ, ਬੀਐੱਮਸੀ ਚੌਕ ਸਤਨਾਮ ਮੋਟਰ ਦੇ ਸਾਹਮਣੇ, ਵਿਸ਼ਾਲ ਮੇਘਾ ਮਾਰਕੀਟ ਬੀਐੱਮਸੀ ਚੌਕ ਨੇੜੇ, ਆਈਸੀਆਈਸੀ ਬੈਂਕ ਜੀਟੀ ਰੋਡ, ਅਰੋੜਾ ਪ੍ਰਾਈਮ ਟਾਵਰ ਜੀਟੀ ਰੋਡ, ਓਰੀਐਂਟਲ ਇੰਸ਼ੋਰੈਂਸ ਦੇ ਸਾਹਮਣੇ ਮੂਨ ਲਾਈਟ ਪੱਬ, ਅਪੈਕਸ ਟਾਵਰ ਜੀਟੀ ਰੋਡ, ਕੈਪੀਟਲ ਸਮਾਲ ਫਾਈਨੈਸ ਗੋਬਿੰਦ ਨਿਵਾਸ, ਵਾਰ ਮੈਮੋਰੀਅਲ ਫਲਾਈਓਵਰ ਹੇਠਾਂ, ਹੋਟਲ ਕਿੰਗ ਦੇ ਸਾਹਮਣੇ, ਹੋਟਲ ਕੰਟਰੀਇਨ\ ਹੋਟਲ ਬੈਸਟ ਵੈਸਟਰਨ ਪ੍ਰਾਇਮ, ਸਰਵੋਦਿਆ ਹਸਪਤਾਲ-1, ਸਰਵੋਦਿਆ ਹਸਪਤਾਲ-2, ਐੱਮਬੀਡੀ ਮਾਲ, ਰੈਡੀਸਨ ਹੋਟਲ, ਰੈਡੀਸਨ ਹੋਟਲ ਦੇ ਨਾਲ, ਲਿਓ ਫੋਰਟ ਹੋਟਲ, ਪਾਰਕਿੰਗ ਨੰਬਰ 16, ਨਰਿੰਦਰ ਸਿਨਮਾ ਪਾਰਕਿੰਗ ਨੰਬਰ 17, ਗਲਾਸੀ ਜੰਕਸ਼ਨ, ਕਮਲ ਪੈਲੇਸ ਜੀਟੀ ਰੋਡ, ਹੋਟਲ ਪ੍ਰੈਜ਼ੀਡੈਂਟ ਪੁਲਿਸ ਲਾਈਨ, ਪਾਰਕਿੰਗ ਬੇਸਮੈਂਟ ਨਗਰ ਨਿਗਮ ਗਰਾਊਂਡ ਫਲੋਰ, ਪਾਰਕਿੰਗ ਰੰਗਲਾ ਵਿਹੜਾ ਭਗਵਾਨ ਵਾਲਮੀਕਿ ਚੌਕ ਆਦਿ ਸ਼ਾ੍ਮਲ ਹਨ।
---
ਨਿਗਮ ਨੇ ਸਫਾਈ ਤੇ ਪੈਚਵਰਕ ਕਰਵਾਇਆ
ਨਗਰ ਨਿਗਮ ਨੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਦੀ ਅਗਵਾਈ ’ਚ ਮੰਗਲਵਾਰ ਨੂੰ ਜਿਥੇ ਵੱਖ-ਵੱਖ ਸੜਕਾਂ ਦੇ ਆਲੇ ਦੁਆਲੇ ਸਫਾਈ ਕਰਵਾਈ ਤੇ ਨਾਜਾਇਜ਼ ਕਬਜ਼ੇ ਹਟਾਏ, ਉਥੇ ਪੈਚਵਰਕ ਵੀ ਕਰਾਇਆ ਗਿਆ। ਜਿਹੜੀਆਂ ਸੜਕਾਂ ਦੀ ਸਫਾਈ ਕਰਾਈ ਗਈ ਉਨ੍ਹਾਂ ’ਚ ਬੁਲੰਦਪੁਰ ਤੋਂ ਨਹਿਰ ਤੱਕ ਬੁਲੰਦਪਰ ਤੋਂ ਰੇਲਵੇ ਕ੍ਰਾਸਿੰਗ/ਫੋਕਲ ਪੁਆਇੰਟ/ਤਕ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਐਂਟਰੀਵਾਲੇ ਪੁਆਇੰਟਾਂ ਦੇ ਸੁੰਦਰੀਕਰਨ, ਸਫਾਈ ਤੇ ਹਰਿਆਵਲ ਵਾਤਾਵਰਣ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੰਮ ਨੈਸ਼ਨਲ ਹਾਈਵੇ ਅਥਾਰਿਟੀ ਦੀ ਸਬੰਧਤ ਏਜੰਸੀ ਨਾਲ ਸਾਂਝੇ ਤੌਰ ’ਤੇ ਕੀਤਾ ਜਾਏਗਾ।