ਬੀਬੀ ਕਾਕੜ ਵੱਲੋਂ ਦੂਜਾ ਮੁਫਤ ਹੋਮਿਓਪੈਥਿਕ ਕੈਂਪ 11 ਨੂੰ
ਬੀਬੀ ਕਾਕੜ ਵੱਲੋਂ ਦੂਜਾ ਮੁਫਤ ਹੋਮਿਓਪੈਥਿਕ ਕੈਂਪ ਮਹਿਤਪੁਰ ਵਿਖੇ 11 ਨੂੰ
Publish Date: Sun, 08 Feb 2026 08:44 PM (IST)
Updated Date: Sun, 08 Feb 2026 08:47 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਤੇ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਵੱਲੋਂ ਮਾਨਵਤਾ ਦੀ ਸੇਵਾ ਹਿੱਤ ਹਲਕਾ ਸ਼ਾਹਕੋਟ ’ਚ ਲਾਏ ਜਾ ਰਹੇ ਮੁਫਤ ਹੋਮਿਓਪੈਥਿਕ ਕੈਂਪਾਂ ਦੀ ਲੜੀ ਤਹਿਤ ਦੂਜਾ ਕੈਂਪ ਮਹਿਤਪੁਰ ਦੇ ਵਾਰਡ ਨੰਬਰ 6 ਸਥਿਤ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਵਿਖੇ 11 ਫਰਵਰੀ ਨੂੰ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਬੀਬੀ ਕਾਕੜ ਨੇ ਦੱਸਿਆ ਕਿ ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਮਾਹਿਰ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਵਿਚ ਆਉਣ ਵਾਲੇ ਸਾਰੇ ਲੋੜਵੰਦ ਮਰੀਜ਼ਾਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਸਮਾਜ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਇਸ ਕੈਂਪ ਵਿੱਚ ਨਸ਼ਾ ਛਡਾਉਣ ਦੀ ਦਵਾਈ ਵੀ ਵਿਸ਼ੇਸ਼ ਤੌਰ ’ਤੇ ਮੁਫ਼ਤ ਦਿੱਤੀ ਜਾਵੇਗੀ। ਜੋ ਵਿਅਕਤੀ ਨਸ਼ੇ ਦੀ ਦਲਦਲ ’ਚ ਫਸੇ ਹੋਏ ਹਨ, ਉਨ੍ਹਾਂ ਨੂੰ ਕੰਸਲਟੇਸ਼ਨ ਵੀ ਪ੍ਰਦਾਨ ਕੀਤੀ ਜਾਵੇਗੀ। ਬੀਬੀ ਕਾਕੜ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਸਮਾਜ ਸੇਵਾ ਦੇ ਕਾਰਜਾਂ ਲਈ ਤਤਪਰ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।