ਬੀਬੀ ਕਾਕੜ ਵੱਲੋਂ ਸਰਕਾਰੀ ਸਕੂਲ ‘ਚ ਟੱਚ ਪੈਨਲ ਦਾ ਉਦਘਾਟਨ
ਬੀਬੀ ਕਾਕੜ ਵੱਲੋਂ ਸਰਕਾਰੀ ਸਕੂਲ ‘ਚ ਟੱਚ ਪੈਨਲ ਦਾ ਉਦਘਾਟਨ
Publish Date: Tue, 07 Apr 2026 08:00 PM (IST)
Updated Date: Tue, 07 Apr 2026 09:14 PM (IST)
-ਸਕੂਲ ਦੇ ਵਿਕਾਸ ਲਈ ਕੀਤੀ 50 ਹਜ਼ਾਰ ਦੀ ਮਾਲੀ ਮਦਦ
ਪ੍ਰਿਤਪਾਲ ਸਿੰਘ/ਸੁਰਜੀਤ ਸਿੰਘ ਜੰਮੂ, ਸ਼ਾਹਕੋਟ/ਲੋਹੀਆਂ ਖਾਸ : ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਤੇ ਸਿੱਖਿਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਵੱਲੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਾਜਵਾ ਕਲਾਂ ਅਤੇ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਖਾਲੇਵਾਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਕੂਲ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸਕੂਲ ਪਹੁੰਚਣ ‘ਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀ ਕਾਕੜ ਨੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਡਿਜੀਟਲ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਵਿੱਚ ਨਵੇਂ ਲਗਾਏ ਗਏ ਟੱਚ ਪੈਨਲ (ਸਮਾਰਟ ਕਲਾਸ) ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨਾਲ ਮੀਟਿੰਗ ਦੌਰਾਨ ਬੀਬੀ ਕਾਕੜ ਨੇ ਸਕੂਲ ਦੀਆਂ ਬੁਨਿਆਦੀ ਲੋੜਾਂ ਅਤੇ ਬੁਨਿਆਦੀ ਢਾਂਚੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸਕੂਲ ਦੀਆਂ ਜ਼ਰੂਰਤਾਂ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਆਪਣੀ ਨਿੱਜੀ ਨੇਕ ਕਮਾਈ ਵਿੱਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਦੀ ਭਲਾਈ ਲਈ ਭੇਟ ਕੀਤੀ। ਬੀਬੀ ਰਣਜੀਤ ਕੌਰ ਕਾਕੜ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਤੇ ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਮਨਦੀਪ ਸਿੰਘ ਝੀਤਾ ਪੀ ਏ, ਲਛਮਣ ਸਿੰਘ ਪੂਨੀਆ, ਸੁੱਚਾ ਗਿੱਲ, ਸੋਨੂੰ ਕਾਕੜ, ਸੀਐੱਚਟੀ ਸੁਰਿੰਦਰ ਵਿੱਗ, ਜਸਵੀਰ ਸਿੰਘ ਸਰਪੰਚ, ਹਰਜਿੰਦਰ ਸਿੰਘ ਪੰਚ, ਸੁਖਜੀਤ ਸਿੰਘ ਪੰਚ, ਗੋਬਿੰਦਾ ਕਲਿਆਣ ਪੰਚ, ਅਨੂਪ ਕੌਰ, ਅਮਰਜੋਤੀ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸੁਖਜੀਤ ਸਿੰਘ, ਰਵਨੀਤ ਕੁਮਾਰ, ਬਲਜੀਤ ਕੌਰ, ਹਰਪ੍ਰੀਤ ਕੌਰ, ਮਨਰੀਤ ਕੌਰ, ਬਰਿੰਦਰਜੀਤ ਕੌਰ ਆਦਿ ਹਾਜ਼ਰ ਸਨ।