ਢੰਡੋਵਾਲ ਛਿੰਝ ਮੇਲੇ ’ਚ ਭੁਪਿੰਦਰ ਅਜਨਾਲਾ ਨੇ ਜਲਾਲ ਇਰਾਕੀ ਨੂੰ ਹਰਾ ਕੇ ਪਟਕੇ ’ਤੇ ਕੀਤਾ ਕਬਜ਼ਾ
ਢੰਡੋਵਾਲ ਛਿੰਝ ਮੇਲੇ ’ਚ ਭੁਪਿੰਦਰ ਅਜਨਾਲਾ ਨੇ ਜਲਾਲ ਇਰਾਕੀ ਨੂੰ ਹਰਾ ਕੇ ਪਟਕੇ ’ਤੇ ਕੀਤਾ ਕਬਜ਼ਾ
Publish Date: Thu, 15 Jan 2026 06:22 PM (IST)
Updated Date: Fri, 16 Jan 2026 04:07 AM (IST)

- ਢੰਡੋਵਾਲ ਦਾ ਛਿੰਝ ਮੇਲਾ ਇਤਿਹਾਸਿਕ : ਸ਼ੇਰੋਵਾਲੀਆ ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਨੇੜਲੇ ਪਿੰਡ ਢੰਡੋਵਾਲ ’ਚ ਸ਼ਹੀਦ ਬਾਬਾ ਸੁਖਚੇਤ ਸਿੰਘ ਜੀ ਦੇ ਸ਼ਹੀਦੀ ਅਸਥਾਨ ’ਤੇ ਸਵਰਗੀ ਨਾਜਰ ਸਿੰਘ ਨੂੰ ਸਮਰਪਿਤ 59ਵਾਂ ਸਾਲਾਨਾ ਛਿੰਝ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ। ਛਿੰਝ ਮੇਲੇ ’ਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਟਕੇ ਦੀ ਕੁਸ਼ਤੀ ਭਾਰਤ ਕੇਸਰੀ ਭੁਪਿੰਦਰ ਅਜਨਾਲਾ ਤੇ ਈਰਾਨ ਦੇ ਨਾਮੀ ਭਲਵਾਨ ਜਲਾਲ ਇਰਾਨੀ ਦਰਮਿਆਨ ਹੋਈ। ਕੁਸ਼ਤੀ ਦੇ ਮੁਕੱਰਰ ਕੀਤੇ ਸਮੇਂ ਤੇ ਜਿੱਤ-ਹਾਰ ਦਾ ਫੈਸਲਾ ਨਾ ਹੋ ਸਕਣ ਕਾਰਨ ਪੁਆਇੰਟਾਂ ਦੇ ਸਮੇਂ ਦੌਰਾਨ ਭਾਰਤ ਨੇ ਇਰਾਨ ’ਤੇ ਫਤਹਿ ਪਾਈ। ਭੁਪਿੰਦਰ ਅਜਨਾਲਾ ਨੇ ਪੁਆਇੰਟਾਂ ਨਾਲ ਜਲਾਲ ਇਰਾਨੀ ਨੂੰ ਚਿੱਤ ਕੀਤਾ। ਵਿਧਾਇਕ ਸ਼ੇਰੋਵਾਲੀਆਂ ਨੇ ਸੰਬੋਧਨ ਕਰਦਿਆਂ ਛਿੰਝ ਮੇਲੇ ਨੂੰ ਇਤਿਹਾਸਕ ਦੱਸਦਿਆਂ ਸਮੁੱਚੇ ਪ੍ਰਬੰਧਕਾਂ ਤੇ ਖਾਸ ਕਰ ਕੇ ਸੇਵਾ ਸਿੰਘ ਚੱਠਾ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਤੇ ਨਛੱਤਰ ਸਿੰਘ ਸੱਤੀ ਪਹਿਲਵਾਨ ਨੂੰ ਦਾਦ ਦਿੱਤੀ। ਸ਼ੇਰੋਵਾਲੀਆਂ ਨੇ ਇਸ ਗੱਲ ਲਈ ਵੀ ਪ੍ਰਸ਼ੰਸਾ ਕੀਤੀ ਕਿ ਮਾਘੀ ਦੇ ਪਵਿੱਤਰ ਪਵਿੱਤਰ ਦਿਹਾੜੇ ਤੇ ਢੰਡੋਵਾਲ ਨਗਰ ਦੇ ਪਤਵੰਤਿਆਂ ਨੂੰ ਪ੍ਰਬੰਧਕਾਂ ਨੇ ਇਕ ਸਾਂਝਾ ਮੰਚ ਪ੍ਰਦਾਨ ਕੀਤਾ ਹੈ। ਪਟਕੇ ਦੀ ਕੁਸ਼ਤੀ ਦੀ ਰੈਫਰੀ ਅੰਤਰਰਾਸ਼ਟਰੀ ਪਹਿਲਵਾਨ ਰਾਜਾ ਮਲਸੀਆਂ ਨੇ ਕੀਤੀ। ਇਕ ਹੋਰ ਕੁਸ਼ਤੀ ਮੁਕਾਬਲੇ ’ਚ ਰੁਸਤਮ-ਏ-ਹਿੰਦ ਸਵਰਗੀ ਮਿਹਰਦੀਨ ਦੇ ਪੁੱਤਰ ਮਜੀਦਾ ਪਹਿਲਵਾਨ ਦੇ ਸ਼ਾਗਿਰਦ ਚੁੰਮਾ ਸ਼ਾਹਕੋਟ ਨੇ ਸਿਮਰਨ ਮੁਕੰਦਪੁਰ ਨੂੰ ਚਿੱਤ ਕੀਤਾ। ਛਿੰਝ ਮੇਲੇ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਵਾਸੀ ਵੀਰਾਂ ਜਿਨਾਂ ’ਚ ਕੁਲਵੰਤ ਸਿੰਘ ਲੱਧੜ, ਬਲਵਿੰਦਰ ਸਿੰਘ ਚੱਠਾ ਆਦਿ ਸ਼ਾਮਲ ਹਨ, ਨੇ ਛਿੰਝ ਮੇਲੇ ਦਾ ਰੀਝ ਨਾਲ ਆਨੰਦ ਮਾਣਿਆ। ਦਵਿੰਦਰ ਕਿਲੀ ਤੇ ਸੋਢੀ ਟਿੱਬਾ ਨੇ ਕਮੈਂਟਰੀ ਦੇ ਖੂਬਸੂਰਤ ਬੋਲਾਂ ਰਾਹੀਂ ਮਾਹੌਲ ਨੂੰ ਉਤਸ਼ਾਹੀ ਬਣਾਈ ਰੱਖਿਆ। ਛਿੰਝ ਮੇਲੇ ’ਚ ਹੋਰਨਾਂ ਤੋਂ ਇਲਾਵਾ ਨੰਬਰਦਾਰ ਬਲਹਾਰ ਸਿੰਘ ਚੱਠਾ, ਜੋਗਿੰਦਰ ਸਿੰਘ ਖਾਲਸਾ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਢੰਡੋਵਾਲ, ਸੋਨੂੰ ਕੰਗ ਪੀਏ, ਮਹੰਤ ਜੋਗਿੰਦਰ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਪਵਨ ਅਗਰਵਾਲ, ਰੋਮੀ ਗਿੱਲ (ਦੋਵੇਂ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ), ਰਾਜੇਸ਼ ਗੁਪਤਾ ਸੀਨੀਅਰ ਕਾਂਗਰਸੀ ਆਗੂ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ, ਲਛਮਣ ਸੋਬਤੀ, ਜਸਪਾਲ ਸਿੰਘ ਚੱਠਾ, ਜਸਵੰਤ ਸਿੰਘ ਜੱਸਾ ਪ੍ਰਧਾਨ, ਅਮਰਜੀਤ ਸਿੰਘ ਸਾਬਕਾ ਸਰਪੰਚ ਕੋਹਾੜ ਕਲਾਂ, ਬਿੱਟੂ ਬੁੱਢਣਵਾਲ, ਲੰਮਾ ਸਾਬਕਾ ਸਰਪੰਚ ਬਿੱਲੀ ਚਾਹਰਮੀ, ਜੋਗਿੰਦਰ ਸਿੰਘ ਨੇਤਾ ਬਿੱਲੀ ਬੜੈਚ, ਕਾਮਰੇਡ ਜੋਗਿੰਦਰ ਸਿੰਘ ਬਿੱਲੀ ਬੜੈਚ, ਰਾਜਾ ਬਿੱਲੀ ਬੜੈਚ, ਸ਼ੀਤਲ ਢਿੱਲੋ, ਅਜ਼ੀਜ਼ ਮਸੀਹ, ਬੂਟਾ ਸਿੰਘ ਸਾਬਕਾ ਸਰਪੰਚ ਕੋਟਲੀ ਗਾਜਰਾਂ, ਭਾਜਪਾ ਆਗੂ ਦਲਬੀਰ ਸਿੰਘ ਸੱਭਰਵਾਲ, ਖੁਸ਼ਦੀਪ ਸਿੰਘ ਧੰਜੂ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਬਾਜਵਾ ਕਲਾਂ, ਸਿੰਦਰ ਬਾਈ ਬਾਜਵਾ ਕਲਾਂ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਅਮਨਦੀਪ ਸੈਦਪੁਰੀ, ਬਲਦੇਵ ਸਿੰਘ ਸਾਬਕਾ ਸਰਪੰਚ ਸਲੈਚਾ, ਨਿਰਮਲ ਸਿੰਘ ਸਾਬਕਾ ਸਰਪੰਚ ਸਲੈਚਾਂ ਪਰਮਜੀਤ ਮਿੱਡਾ ਨੰਬਰਦਾਰ, ਸੋਨੂੰ ਮਿੱਤਲ, ਹਰਪਾਲ ਮੈਸਨ, ਸੋਨੂੰ ਵਿੱਗ, ਸ਼ਿੰਦਰ ਪਾਲ ਢੰਡੋਵਾਲ, ਰਾਕੇਸ਼ ਢੰਡੋਵਾਲ, ਬਲਦੇਵ ਸਿੰਘ ਬਿੱਲੂ ਪ੍ਰਧਾਨ, ਮਨਿੰਦਰ ਦੌਧਰ ਪ੍ਰਧਾਨ, ਸੰਨੀ, ਵਰਿੰਦਰ, ਸੇਵਕ ਰਾਮ ਪੰਚ, ਕੇਵਲ ਸਿੰਘ ਸਾਬਕਾ ਪੰਚ ਆਦਿ ਮੌਜੂਦ ਸਨ।