ਭੋਗਲ ਪਰਿਵਾਰ ਵੱਲੋਂ ਜਠੇਰਿਆਂ ਦੀ ਯਾਦ ’ਚ ਲਾਇਆ ਲੰਗਰ
ਭੋਗਲ ਪਰਿਵਾਰ ਵੱਲੋਂ ਜਠੇਰਿਆਂ ਦੀ ਯਾਦ ’ਚ ਲੰਗਰ ਕਰਵਾਇਆ
Publish Date: Thu, 19 Mar 2026 08:59 PM (IST)
Updated Date: Thu, 19 Mar 2026 09:01 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਲ ਪਰਿਵਾਰ ਵੱਲੋਂ ਆਪਣੇ ਵੱਡੇ ਵਡੇਰਿਆਂ ਦੀ ਯਾਦ ’ਚ ਪਿੰਡ ਲੁਹਾਰਾਂ ਵਿਖੇ ਧਾਰਮਿਕ ਸਮਾਗਮ ਦੌਰਾਨ ਵਿਸ਼ਾਲ ਲੰਗਰ ਲਾਇਆ ਗਿਆ। ਇਸ ਮੌਕੇ ਹਰਦੀਪ ਸਿੰਘ ਭੋਗਲ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗਾਂ ਤੇ ਗੁਰੂਆਂ ਨੂੰ ਹਰ ਸਮੇਂ ਯਾਦ ਕਰਦੇ ਹਨ ਤੇ ਉਨ੍ਹਾਂ ਦੀ ਯਾਦ ’ਚ ਹਰ ਸਾਲ ਲੰਗਰ ਲਾਇਆ ਜਾਂਦਾ ਹੈ। ਇਸ ਰਵਾਇਤ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਭੋਗਲ ਜਠੇਰਿਆਂ ’ਤੇ ਲੰਗਰ ਲਾਇਆ ਗਿਆ। ਸਮਾਗਮ ਦੌਰਾਨ ਸਥਾਨਕ ਲੋਕਾਂ ਦੇ ਨਾਲ-ਨਾਲ ਦੂਰ-ਦੂਰੋਂ ਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨੇ ਵੀ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਸ਼ਰਧਾਲੂਆਂ ਲਈ ਵੱਖ-ਵੱਖ ਵਿਅੰਜਨਾਂ ਦੇ ਲੰਗਰ ਲਾਏ ਗਏ। ਇਸ ਮੌਕੇ ਸੁਰਿੰਦਰ ਕੌਰ ਭੋਗਲ, ਹਰਦੀਪ ਸਿੰਘ ਭੋਗਲ, ਗੁਰਪ੍ਰੀਤ ਸਿੰਘ ਭੋਗਲ, ਸਿਮਰਨਜੌਤ ਸਿੰਘ ਭੋਗਲ, ਜੈਸਮੀਨ ਕੌਰ ਭੋਗਲ, ਸੰਦੀਪ ਕੌਰ ਭੋਗਲ, ਅਮਨਦੀਪ ਕੌਰ, ਨਵਦੀਪ ਕੌਰ, ਪ੍ਰਭਜੋਤ ਕੌਰ, ਜਸਕਰਨ ਸਿੰਘ ਭੋਗਲ, ਰਵਨੀਤ ਸਿੰਘ ਭੋਗਲ, ਬਲਜੀਤ ਕੌਰ ਭੋਗਲ, ਗੁਰਦੀਪ ਕੌਰ ਭੋਗਲ, ਇੰਦਰਜੀਤ ਸਿੰਘ ਭੋਗਲ, ਗੁਰਦੀਪ ਸਿੰਘ ਭੋਗਲ, ਸੁਖਪ੍ਰੀਤ ਕੌਰ ਭੋਗਲ, ਰਣਜੀਤ ਸਿੰਘ ਭੋਗਲ, ਪਰਮਜੀਤ ਕੌਰ, ਸਰਪੰਚ ਸੁਰਿੰਦਰ ਕੌਰ, ਗੁਰਦੀਪ ਸਿੰਘ ਦੀਪੂ (ਐੱਮਸੀ ਭੋਗਪੁਰ) ਸਮੇਤ ਕਈ ਹੋਰ ਹਾਜ਼ਰ ਸਨ।