ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ 'ਚ ‘ਭੀਮਾ ਕੋਰੇਗਾਓ ਦਿਵਸ’ ਮਨਾਇਆ
ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆ 'ਚ ‘ਭੀਮਾ ਕੋਰੇਗਾਓ ਦਿਵਸ’ ਮਨਾਇਆ
Publish Date: Thu, 01 Jan 2026 06:57 PM (IST)
Updated Date: Fri, 02 Jan 2026 04:09 AM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਦੀ ਪ੍ਰਧਾਨਗੀ ਹੇਠ ਭੀਮਾ ਕੋਰੇਗਾਓ ਸ਼ੌਰਿਆ ਦਿਵਸ ਸਤਿਕਾਰ ਤੇ ਸ਼ਰਧਾ ਨਾਲ ਮਨਾਇਆ। ਐਡਵੋਕੇਟ ਸਾਂਪਲਾ ਨੇ ਭੀਮਾ ਕੋਰੇਗਾਓ ਦੇ ਸੂਰਬੀਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 500 ਸੂਰਬੀਰ ਬਹਾਦਰ ਸੈਨਿਕਾਂ ਨੇ ਬਾਜੀਰਾਓ ਪੇਸ਼ਵਾ ਦੇ 28000 ਸੈਨਿਕਾਂ ਨਾਲ ਜੰਗ ਲੜ ਕੇ ਮਾਰ ਮੁਕਾਇਆ ਤੇ ਜਿੱਤ ਪ੍ਰਾਪਤ ਕੀਤੀ। ਇਸ ਇਤਿਹਾਸਕ ਸਥਾਨ ’ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਬਹਾਦਰ ਸੈਨਿਕਾਂ ਨੂੰ ਹਰ ਸਾਲਇਕ ਜਨਵਰੀ ਵਾਲੇ ਦਿਨ ਸ਼ਰਧਾਂਜਲੀ ਭੇਟ ਕਰਨ ਆਇਆ ਕਰਦੇ ਸਨ। ਸਾਨੂੰ ਬਾਬਾ ਸਾਹਿਬ ਜੀ ਦੇ ਕਾਰਵਾਂ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਐਡ. ਸਾਂਪਲਾ ਨੇ ਸਭ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਸਤੀਸ਼ ਕੁਮਾਰ ਲਾਲ, ਨਵਾਂਸ਼ਹਿਰ ਵਾਈਸ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ (ਰਜਿ.) ਪੰਜਾਬ, ਸੁਰਿੰਦਰ ਸਿੰਘ ਬਾਮਸੇਫ, ਕੈਲਾਸ਼ ਕੁਮਾਰ ਨੇ ਵੀ ਭੀਮਾ ਕੋਰੇਗਾਓ ਸੌਰਿਆ ਦਿਵਸ ’ਤੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਉਪਾਸਕਾਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਇਸ ਮੌਕੇ ਤਕਸ਼ਿਲਾ ਮਹਾਬੁੱਧ ਵਿਹਾਰ ਚ ਇਕੱਠੇ ਹੋਏ ਉਪਾਸ਼ਕਾਂ ਤੇ ਉਪਾਸ਼ਕਾਵਾਂ ਨੇ ਭਿਖਸ਼ੂ ਸੰਘ ਤੇ ਭੰਤੇ ਪ੍ਰਗਿਆ ਬੋਧੀ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।