ਬਕਾਇਆ ਰਾਸ਼ੀ ਛੇਤੀ ਜਾਰੀ ਕਰਨ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸ਼ੂਗਰ ਮਿੱਲ ਦੇ ਐੱਮਡੀ ਨੂੰ ਮੰਗ ਪੱਤਰ
Publish Date: Tue, 10 Mar 2026 08:37 PM (IST)
Updated Date: Tue, 10 Mar 2026 08:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸ਼ੂਗਰ ਮਿੱਲ ਦੇ ਐੱਮਡੀ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਤੇ ਮੀਤ ਪ੍ਰਧਾਨ ਨਰਿੰਦਰ ਸਿੰਘ ਮਾਨ ਨੇ ਕਿਹਾ ਕਿ ਰੀਟੇਸਨ ਮਨੀ ਸਬੰਧੀ ਸਮੱਸਿਆਵਾਂ ਬਹੁਤ ਵੱਡੀਆਂ ਹਨ। ਉਨ੍ਹਾਂ ਦੱਸਿਆ ਕਿ ਗੰਨਾ ਪੂਰਾ ਨਾ ਹੋਣ ਦੀ ਸਥਿਤੀ ’ਚ ਪਹਿਲਾਂ ਹੀ 15 ਫੀਸਦੀ ਕੁਇੰਟਲ ਰੀਟੇਸਨ ਕੱਟੀ ਜਾਂਦੀ ਹੈ, ਜਿਸ ਨਾਲ ਗੰਨੇ ਦੀ ਕੀਮਤ 41.60 ਰੁਪਏ ਪ੍ਰਤੀ ਕੁਇੰਟਲ ਕੱਟੀ ਗਈ ਹੈ, ਜੋ ਕਿਸਾਨਾਂ ਲਈ ਬਹੁਤ ਵੱਡਾ ਧੱਕਾ ਹੈ। ਇਸ ਤੋਂ ਇਲਾਵਾ ਸਾਲ 2023-24 ਲਈ ਕਿਸਾਨਾਂ ਦੀ ਬਕਾਇਆ ਰਾਸ਼ੀ 56.58 ਲੱਖ ਤੇ 2025 ਲਈ 56.5 ਲੱਖ ਰੁਪਏ ਜਾਰੀ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਯੂਨੀਅਨ ਦੇ ਕੁਝ ਮੁੱਖ ਮੈਂਬਰਾਂ ਗੁਰਨਾਮ ਸਿੰਘ, ਬਲਦੇਵ ਸਿੰਘ, ਤੇਜਪਾਲ ਸਿੰਘ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਕੁਲਬੀਰ ਸਿੰਘ, ਮਲਕੀਤ ਸਿੰਘ, ਮਨਜਿੰਦਰ ਸਿੰਘ, ਹੀਰਾ ਸਿੰਘ, ਪਾਲ ਸਿੰਘ, ਹਰੀ ਸਿੰਘ ਆਦਿ ਵੀ ਮੌਜੂਦ ਸਨ। ਯੂਨੀਅਨ ਨੇ ਮੰਗ ਕੀਤੀ ਕਿ ਬਕਾਇਆ ਰਾਸ਼ੀਆਂ ਤੁਰੰਤ ਕਿਸਾਨਾਂ ਦੇ ਖਾਤਿਆਂ ’ਚ ਜਾਰੀ ਕੀਤੀਆਂ ਜਾਣ ਤੇ ਕਿਸਾਨਾਂ ਨਾਲ ਧੱਕਾ ਮੁਕਾਇਆ ਜਾਵੇ।