ਤਿਆਰ ਕਮਰਾ ਬੱਚਿਆਂ ਨੂੰ ਕੀਤਾ ਸਮਰਪਿਤ
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਕੂਲ ’ਚ ਬੱਚਿਆਂ ਲਈ ਮੈਟਾਂ ਲਗਾਈਆਂ
Publish Date: Mon, 09 Mar 2026 08:59 PM (IST)
Updated Date: Mon, 09 Mar 2026 09:03 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਦੇ ਮੈਂਬਰਾਂ ਨੇ ਏਐੱਸਸੀ ਸਕੈਂਡਰੀ ਸਕੂਲ ’ਚ ਛੋਟੇ ਬੱਚਿਆਂ ਦੀ ਸੁਵਿਧਾ ਨੂੰ ਧਿਆਨ ’ਚ ਰੱਖਦਿਆਂ ਕਲਾਸ ਰੂਮ ਦੇ ਫਰਸ਼ ਤੇ ਬੈਠਣ ਲਈ ਮੈਟਾਂ ਲਗਵਾਈਆਂ। ਅੱਜ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਮੈਟਾਂ ਲਗਾਉਣ ਮਗਰੋਂ ਕਮਰਾ ਬੱਚਿਆਂ ਲਈ ਸਮਰਪਿਤ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਭੂਪਿੰਦਰ ਅਜੀਤ ਸਿੰਘ ਤੇ ਸਮੂਹ ਮੈਂਬਰਾਂ ਨੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਨੂੰ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ’ਚ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਭੁਪਿੰਦਰ ਅਜੀਤ ਸਿੰਘ, ਪ੍ਰੇਮ ਸਾਗਰ ਸ਼ਰਮਾ, ਆਕਾਸ਼ ਚੰਦਰ ਭੱਲਾ, ਸਰਬਜੀਤ ਸਿੰਘ ਧੀਮਾਨ, ਐੱਮਪੀ ਸਿੰਘ, ਪਰਮਿੰਦਰ ਕੁਮਾਰ, ਪ੍ਰਿੰਸੀਪਲ ਜਸਮਿੰਦਰ ਸਿੰਘ, ਸੁਮਨ ਸ਼ਰਮਾ, ਵਿਜੇ ਲਕਸ਼ਮੀ, ਬਿਮਲ ਕਿਸ਼ੋਰ, ਲਛਮਣ ਸਿੰਘ ਤੇ ਬੱਚੇ ਵੀ ਹਾਜ਼ਰ ਸਨ।