ਭਗਵਾਨ ਵਾਲਮੀਕਿ ਯੋਗ ਆਸ਼ਰਮ ਦਾ ਸਥਾਪਨਾ ਦਿਵਸ ਤੇ ਜੋੜ ਮੇਲਾ ਅੱਜ
ਭਗਵਾਨ ਵਾਲਮੀਕਿ ਯੋਗ ਆਸ਼ਰਮ ਦਾ ਸਥਾਪਨਾ ਦਿਵਸ ਤੇ ਜੋੜ ਮੇਲਾ ਅੱਜ--ਬਾਲਯੋਗੀ ਪ੍ਰਗਟ ਨਾਥ
Publish Date: Sun, 22 Mar 2026 08:02 PM (IST)
Updated Date: Sun, 22 Mar 2026 08:04 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਭਗਵਾਨ ਵਾਲਮੀਕਿ ਯੋਗ ਆਸ਼ਰਮ ਡੇਰਾ ਬਾਬਾ ਲਾਲ ਨਾਥ ਰਹੀਮਪੁਰ ਵਿਖੇ ਡੇਰੇ ਦੇ ਮੁੱਖ ਸੰਚਾਲਕ ਬਾਲਯੋਗੀ ਸੰਤ ਬਾਬਾ ਪ੍ਰਗਟ ਨਾਥ ਮਹਾਰਾਜ ਰਹੀਮਪੁਰ ਵਾਲਿਆਂ ਦੀ ਅਗਵਾਈ ਹੇਠ ਸਥਾਪਨਾ ਦਿਵਸ ਤੇ ਸੰਤ ਬਾਬਾ ਲਾਲ ਨਾਥ ਮਹਾਰਾਜ ਦਾ ਬਰਸੀ ਸਮਾਗਮ 23 ਮਾਰਚ ਨੂੰ ਬੜੀ ਧਾਰਮਿਕ ਸ਼ਰਧਾਪੂਰਵਕ ਨਾਲ ਮਨਾਇਆ ਜਾ ਰਿਹਾ ਹੈ। ਬਾਲਯੋਗੀ ਬਾਬਾ ਪ੍ਰਗਟ ਨਾਥ ਨੇ ਦੱਸਿਆ ਕਿ ਸਵੇਰੇ ਗੁਰੂਘਰ ’ਚ ਨਿਸ਼ਾਨ ਸਾਹਿਬ ਦੀ ਰਸਮ ਬੋਲੇ ਸੋ ਨਿਰਭਾਓ ਭਗਵਾਨ ਵਾਲਮੀਕਿ ਦੀ ਜੈ ਦੇ ਜੈਕਾਰਿਆਂ ਦੀ ਗੂੰਜ ’ਚ ਹੋਵੇਗੀ ਤੇ ਭੋਗਾਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ’ਚ ਵੱਖ-ਵੱਖ ਕੀਰਤਨ ਜੱਥੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੀ ਬਾਣੀ ਨਾਲ ਨਿਹਾਲ ਕਰਨਗੇ। ਬਾਲਯੋਗੀ ਬਾਬਾ ਪ੍ਰਗਟ ਨਾਥ ਸੰਗਤਾਂ ਨਾਲ ਪ੍ਰਵਚਨ ਕਰਦੇ ਹੋਏ ਉਨ੍ਹਾਂ ਨੂੰ ਆਸ਼ੀਰਵਾਦ ਦੇਣਗੇ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਸ਼ਖ਼ਸੀਅਤਾਂ ਗੁਰੂ ਘਰ ’ਚ ਹਾਜ਼ਰੀਆਂ ਭਰਨਗੀਆਂ। ਗੁਰੂ ਕਾ ਲੰਗਰ ਸੰਗਤਾਂ ’ਚ ਅਤੁੱਟ ਵਰਤੇਗਾ।