ਅੱਜ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ
ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਅੱਜ
Publish Date: Mon, 20 Apr 2026 09:33 PM (IST)
Updated Date: Mon, 20 Apr 2026 09:36 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ: ਸ਼੍ਰੋਮਣੀ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਭਗਤ ਧੰਨਾ ਜੀ ਨਕੋਦਰ ਮੱਲ੍ਹੀਆਂ ਕਲਾਂ ਰੋਡ ਅੱਡਾ ਜਹਾਂਗੀਰ ’ਚ ਭਗਤ ਧੰਨਾ ਜੀ ਚੈਰੀਟੇਬਲ ਟਰਸਟ ਵੱਲੋਂ 21 ਅਪ੍ਰੈਲ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਟਰੱਸਟ ਦੇ ਮੈਂਬਰਾਂ ਤੋਂ ਮਿਲੀ ਸੂਚਨਾ ਅਨੁਸਾਰ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ 11 ਵਜੇ ਦੇ ਕਰੀਬ ਪਾਏ ਜਾਣਗੇ। ਉਪਰੰਤ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਤੇ ਭਗਤ ਧੰਨਾ ਜੀ ਦੀ ਜੀਵਨੀ ’ਤੇ ਚਾਨਣਾ ਪਾਉਣਗੇ। ਉਪਰੰਤ ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤਾਏ ਜਾਣਗੇ। ਟਰੱਸਟ ਦੇ ਮੈਂਬਰਾਂ ਨੇ ਬੇਨਤੀ ਕੀਤੀ ਕਿ ਇਸ ਅਫਸਰ ਤੇ ਸਮੂਹ ਸੰਗਤਾਂ ਹੁੰਮ ਹੁੰਮਾ ਕੇ ਸਮਾਗਮ ’ਚ ਪੁੱਜ ਕੇ ਖੁਸ਼ੀਆਂ ਪ੍ਰਾਪਤ ਕਰਨ।