ਫੌਰੀ ਜਾਰੀ ਕੀਤੀਆਂ ਜਾਣ ਤਨਖਾਹਾਂ : ਰਵਿੰਦਰ ਸਿੰਘ
ਬੀ--ਐਡ ਅਧਿਆਪਕ ਫਰੰਟ ਨੇ ਫਰਵਰੀ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ
Publish Date: Wed, 11 Mar 2026 09:52 PM (IST)
Updated Date: Wed, 11 Mar 2026 09:54 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਬੀ-ਐਡ ਅਧਿਆਪਕ ਫਰੰਟ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਰਵਿੰਦਰ ਸਿੰਘ ਤੇ ਸਕੱਤਰ ਕਮਲਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਰਵਰੀ ਮਹੀਨੇ ਦੀਆਂ ਤਨਖਾਹਾਂ ਮੁਲਾਜ਼ਮਾਂ ਨੂੰ ਤੁਰੰਤ ਜਾਰੀ ਕੀਤੀਆਂ ਜਾਣ। ਬਿਆਨ ’ਚ ਕਿਹਾ ਗਿਆ ਕਿ ਤਨਖਾਹਾਂ ਦੇ ਨਾ ਮਿਲਣ ਕਾਰਨ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਬੱਚਿਆਂ ਦੀਆਂ ਫੀਸਾਂ, ਕਿਤਾਬਾਂ, ਸਟੇਸ਼ਨਰੀ, ਲੋਨ ਦੀਆਂ ਕਿਸ਼ਤਾਂ, ਬਿਮਾਰ ਜਾਂ ਬਜ਼ੁਰਗ ਪਰਿਵਾਰਕ ਮੈਂਬਰਾਂ ਦੀਆਂ ਦਵਾਈਆਂ ਤੇ ਰੋਜ਼ਾਨਾ ਖ਼ਰਚੇ ਸਿਰਫ਼ ਤਨਖਾਹ ਤੋਂ ਹੀ ਚੱਲ ਰਹੇ ਹਨ। ਮਾਰਚ ਮਹੀਨੇ ਅੱਧਾ ਬੀਤਣ ਦੇ ਬਾਵਜੂਦ ਫਰਵਰੀ ਮਹੀਨੇ ਦੀ ਤਨਖਾਹ ਅਜੇ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲੀ, ਜਦਕਿ ਸਰਕਾਰ ਖਜ਼ਾਨਾ ਭਰਿਆ ਹੋਣ ਦਾ ਦਾਅਵਾ ਕਰ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨਾਂ ਮਨੀਸ਼ ਕੁਮਾਰ, ਰਵੀ ਕੁਮਾਰ, ਪਰਮਿੰਦਰ ਸਿੰਘ, ਪੰਕਜ ਟੰਡਨ, ਬਲਵਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ, ਰੂਪੇਸ਼ ਕੁਮਾਰ, ਅਮਰਪ੍ਰੀਤ ਸਿੰਘ ਝੀਤਾ, ਵਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਪ੍ਰੇਮਪਾਲ ਸਿੰਘ, ਸਿਮਰਨਦੀਪ ਸਿੰਘ, ਮੈਡਮ ਅਮਰਜੀਤ ਕੌਰ, ਗੀਤਾ ਚੌਧਰੀ ਤੇ ਰਾਜਵਿੰਦਰ ਕੌਰ ਆਗੂਆਂ ਨੇ ਵੀ ਸਰਕਾਰ ਤੋਂ ਤਨਖਾਹਾਂ ਤੁਰੰਤ ਜਾਰੀ ਕਰਨ, 16 ਫੀਸਦੀ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਤੇ ਮਾਰਚ ਮਹੀਨੇ ਦਾ ਬਜਟ ਜ਼ਿਲਿਆਂ ਨੂੰ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪੀਐੱਸਐੱਮਈਯੂ ਦੇ ਪ੍ਰਧਾਨ ਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਨੰਗਲ ਨੂੰ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਫੇਰੀ ਦੌਰਾਨ ਰਾਤ ਨੂੰ ਗ੍ਰਿਫਤਾਰ ਕਰਨ ਤੇ ਹਵਾਲਾਤ ’ਚ ਰੱਖਣ ਦੀ ਘਟਨਾ ਦੀ ਵੀ ਕੜੀ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਤੋਂ ਭੱਜ ਰਹੀ ਹੈ।