ਬਸਤੀ ਗੁੱਜ਼ਾਂ ਅੱਡੇ ਦਾ ਡੰਪ ਪੱਕੇ ਤੌਰ ’ਤੇ ਬੰਦ
ਜਾਸ, ਜਲੰਧਰ : ਨਗਰ
Publish Date: Tue, 17 Feb 2026 10:07 PM (IST)
Updated Date: Tue, 17 Feb 2026 10:09 PM (IST)
ਜਾਸ, ਜਲੰਧਰ : ਨਗਰ ਨਿਗਮ ’ਚ ਮੰਗਲਵਾਰ ਨੂੰ ਬਸਤੀ ਗੁੱਜ਼ਾਂ ਅੱਡੇ ਸਥਿਤ ਕੂੜੇ ਦੇ ਡੰਪ ਨੂੰ ਪੱਕੇ ਤੌਰ ’ਤੇ ਖ਼ਤਮ ਕਰ ਦਿੱਤਾ ਹੈ। ਮੇਅਰ ਵਨੀਤ ਧੀਰ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਭਗਤ ਦੀ ਮੌਜੂਦਗੀ ’ਚ ਇਸ ਡੰਪ ਨੂੰ ਬੰਦ ਕਰ ਦਿੱਤਾ ਗਿਆ। ਇਲਾਕਾ ਨਿਵਾਸੀਆਂ ਨੇ ਮੇਅਰ ਤੇ ਕੈਬਨਿਟ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਹੈ। ਇਸ ਡੰਪ ਕਾਰਨ ਪੂਰੇ ਇਲਾਕੇ ’ਚ ਲੋਕ ਪਰੇਸ਼ਾਨ ਸਨ ਤੇ ਸੜਕ ’ਤੇ ਗੰਦਗੀ ਫੈਲੀ ਰਹਿੰਦੀ ਸੀ। ਕਈ ਵਾਰ ਤਾਂ ਕੂੜਾ ਸੜਕ ਵਿਚਾਲੇ ਤੱਕ ਆ ਜਾਂਦਾ ਸੀ। ਆਲੇ-ਦੁਆਲੇ ਦੇ ਦੁਕਾਨਦਾਰ ਤੇ ਇਲਾਕਾ ਨਿਵਾਸੀ ਕਈ ਸਾਲਾਂ ਤੋਂ ਪਰੇਸ਼ਾਨ ਸਨ। ਇਹ ਡੰਪ ਕਰੀਬ 40 ਸਾਲ ਪੁਰਾਣਾ ਸੀ ਤੇ ਹੁਣ ਜਾ ਕੇ ਇਸ ਨੂੰ ਖਤਮ ਕਰਵਾਇਆ ਗਿਆ ਹੈ। ਇਸ ਮੌਕੇ ’ਤੇ ਅਮਿਤ ਲੂਥਰਾ, ਸੌਰਭ ਸੇਠ, ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ, ਅਮਿਤ ਸੱਭਰਵਾਲ ਤੇ ਸੁਪਰਵਾਈਡਰ ਰਾਹੂਲ ਹਾਜ਼ਰ ਸਨ।