ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਬਾਲੀ
ਨੂਰਮਹਿਲ ਤੋਂ ਬਾਲ ਕ੍ਰਿਸ਼ਨ ਬਾਲੀ 2027 ਵਿਧਾਨ ਸਭਾ ਚੋਣਾਂ ’ਚ ਐੱਮਐੱਲਏ ਦੀ ਚੌਣ ਲੜਨਗੇ
Publish Date: Wed, 18 Feb 2026 10:07 PM (IST)
Updated Date: Wed, 18 Feb 2026 10:09 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਸਮਾਜ ਸੇਵਕ ਬਾਲ ਕ੍ਰਿਸ਼ਨ ਬਾਲੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਉਹ 2027 ਦੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਨਕੋਦਰ ਤੋਂ ਐੱਮਐੱਲਏ ਦੀ ਚੋਣ ਆਜ਼ਾਦ ਉਮੀਦਵਾਰ ਤੌਰ ’ਤੇ ਲੜਨਗੇ। ਬਾਲੀ ਨੇ ਕਿਹਾ ਕਿ ਉਹ ਲੋਕਾਂ ਦੇ ਉਭਰਦੇ ਮੁੱਦੇ, ਅਣਗੌਲੇ ਹਾਲਾਤ, ਸਿਹਤ, ਸਿੱਖਿਆ, ਹਸਪਤਾਲਾਂ ’ਚ ਡਾਕਟਰਾਂ ਦੀ ਘਾਟ, ਸਕੂਲਾਂ ’ਚ ਟੀਚਰਾਂ ਦੀ ਘਾਟ, ਨੌਜਵਾਨਾਂ ਲਈ ਰੁਜ਼ਗਾਰ, ਪਿੰਡਾਂ ’ਚ ਸੀਵਰੇਜ, ਸੜਕਾਂ ਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਚੋਣ ਮੁੱਦੇ ਵਜੋਂ ਉਠਾਉਣਗੇ। ਉਨ੍ਹਾਂ ਨੇ ਨੂਰਮਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧੂਰੇ ਕੰਮ ਪੂਰੇ ਕਰਨ ਤੇ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਲਈ ਨੌਕਰੀਆਂ, ਫੈਕਟਰੀਆਂ ਤੇ ਫਲਾਟਾਂ ਦੇ ਪ੍ਰਬੰਧ ਲਈ ਵਾਅਦੇ ਕੀਤੇ।