ਗੁਰਦੁਆਰਾ ਬਾਬਾ ਫ਼ਰੀਦ ਫਖਰੂਵਾਲ ਵਿਖੇ ਮਨਾਇਆ ਵਿਸਾਖੀ ਜੋੜ ਮੇਲਾ
ਗੁਰਦੁਆਰਾ ਬਾਬਾ ਫ਼ਰੀਦ ਫਖਰੂਵਾਲ ਵਿਖੇ ਮਨਾਇਆ ਵਿਸਾਖੀ ਜੋੜ ਮੇਲਾ
Publish Date: Tue, 15 Apr 2025 09:42 PM (IST)
Updated Date: Tue, 15 Apr 2025 09:45 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਗੁਰਦੁਆਰਾ ਬਾਬਾ ਫ਼ਰੀਦ ਪਿੰਡ ਫਖਰੂਵਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਮਾਜ ਸੇਵਕ ਪਲਵਿੰਦਰ ਸਿੰਘ ਟੁਰਨਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਰਣਜੀਤ ਕੌਰ ਟੁਰਨਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਗੁਰਦੁਆਰਾ ਸਾਹਿਬ ਵਿਖੇ ਜੋੜ ਮੇਲੇ ਸੰਬੰਧੀ ਰੱਖੇ ਗਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਭਾਈ ਹਰੀ ਸਿੰਘ ਸ਼ਿਮਲਾ ਵਾਲੇ, ਭਾਈ ਅਵਤਾਰ ਸਿੰਘ ਫਖਰੂਵਾਲ ਵਾਲੇ, ਭਾਈ ਪਰਮਿੰਦਰ ਸਿੰਘ ਅਮੋਲਕ ਦੇ ਢਾਡੀ ਜਥੇ ਅਤੇ ਗਿਆਨੀ ਹਰਜਿੰਦਰ ਸਿੰਘ ਫੱਕਰ ਦੇ ਜਥੇ ਵੱਲੋਂ ਸੰਗਤਾਂ ਨੂੰ ਵਾਰਾਂ ਤੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਟੁਰਨਾ, ਰਣਜੀਤ ਕੌਰ ਟੁਰਨਾ, ਪਭਜੋਤ ਸਿੰਘ ਟੁਰਨਾ ਯੂਐੱਸਏ, ਮਾਤਾ ਗਿਆਨ ਕੌਰ ਟੁਰਨਾ ਤੇ ਸਲਵਿੰਦਰ ਸਿੰਘ ਟੁਰਨਾ ਵੱਲੋਂ ਢਾਡੀ ਤੇ ਕੀਰਤਨੀ ਜਥਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੱਚਿਆਂ ਵੱਲੋਂ ਮੇਲੇ ਵਿਚ ਲੱਗੇ ਪੰਘੂੜਿਆਂ ਦਾ ਆਨੰਦ ਮਾਣਿਆ ਗਿਆ। ਪ੍ਰਧਾਨ ਪਲਵਿੰਦਰ ਸਿੰਘ ਟੁਰਨਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ ਢੋਟ, ਸਾਬੀ ਟੁਰਨਾ, ਗੁਰਜੀਵ ਸਿੰਘ, ਖ਼ੁਸ਼ਦੀਪ ਸਿੰਘ ਧੰਜੂ, ਰਾਜੂ ਸ਼ਾਹਕੋਟ, ਪ੍ਰਭਜੀਤ ਸਿੰਘ ਘੋਲੀਆ, ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਵਾਈਸ ਪ੍ਰਧਾਨ ਸੁਖਜੀਤ ਕੌਰ ਸੁੱਖੀ, ਜਨਰਲ ਸਕੱਤਰ ਕੁਲਵਿੰਦਰ ਕੌਰ, ਮੀਡੀਆ ਇੰਚਾਰਜ ਰਾਜਵਿੰਦਰ ਕੌਰ, ਖ਼ਜ਼ਾਨਚੀ ਪਿੰਕੀ ਅਰੋੜਾ, ਗੁਰਮੀਤ ਸਿੰਘ ਭੋਇਪੁਰ, ਸਵਰਨ ਸਿੰਘ ਫ਼ਾਜਲਵਾਲ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਬੱਬੂ ਫਾਜਲਵਾਲ ਆਦਿ ਹਾਜ਼ਰ ਸਨ।