ਕਾਵਾਂ ਵਾਲੇ ਪਤਣ ’ਤੇ ਮਨਾਇਆ ਵਿਸਾਖੀ ਮੇਲਾ
ਕਾਵਾਂ ਵਾਲੇ ਪਤਣ ’ਤੇ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ
Publish Date: Tue, 14 Apr 2026 06:21 PM (IST)
Updated Date: Tue, 14 Apr 2026 06:24 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਇੱਥੋਂ ਲਗਭਗ 6 ਕਿੱਲੋਮੀਟਰ ਦੂਰ ਦਰਿਆ ਸਤਲੁਜ ’ਤੇ ਸਥਿਤ ਕਾਵਾਂ ਵਾਲੇ ਪਤਣ ’ਤੇ ਸੋਮਵਾਰ ਨੂੰ ਵਿਸਾਖੀ ਦਾ ਮੇਲਾ ਮਨਾਇਆ ਗਿਆ। ਇਸ ਮੇਲੇ ’ਚ ਇਲਾਕੇ ਦੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਮੇਲੇ ਦੌਰਾਨ ਜਿੱਥੇ ਲੋਕਾਂ ਨੇ ਗਰਮਾ-ਗਰਮ ਜਲੇਬੀਆਂ ਦਾ ਸੁਆਦ ਚੱਖਿਆ, ਉੱਥੇ ਹੀ ਵੱਖ-ਵੱਖ ਸਟਾਲਾਂ ਤੋਂ ਛੋਟੀ-ਮੋਟੀ ਖਰੀਦਦਾਰੀ ਵੀ ਕੀਤੀ। ਕੱਵਾਲਾਂ ਦੀ ਰੰਗੀਨ ਪੇਸ਼ਕਾਰੀ ਨੇ ਮੇਲੇ ’ਚ ਆਏ ਲੋਕਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ੍। ਮੇਲੇ ਦੇ ਸੇਵਾਦਾਰ ਬਾਬਾ ਬਚਿੱਤਰ ਤੇ ਬਾਬਾ ਡਿੰਪਾ ਸਲੈਚਾਂ ਨੇ ਦੱਸਿਆ ਕਿ ਇਹ ਮੇਲਾ ਪਰੰਪਰਾ ਅਨੁਸਾਰ ਹਰ ਸਾਲ 13 ਅਪ੍ਰੈਲ ਨੂੰ ਹੀ ਮਨਾਇਆ ਜਾਂਦਾ ਹੈ।