ਆਦਮਪੁਰ ’ਚ ਸੜਕਾਂ ਦੇ ਬੁਰਾ ਹਾਲ ਦਾ ਕੋਟਲੀ ਨੇ ਚੁੱਕਿਆ ਮੁੱਦਾ
ਆਦਮਪੁਰ ਹਲਕੇ ਅੰਦਰ ਸੜਕਾਂ ਦਾ ਬੁਰਾ ਹਾਲ, ਕੋਟਲੀ ਨੇ ਵਿਧਾਨ ਸਭਾ ’ਚ ਚੁੱਕਿਆ ਮੁੱਦਾ
Publish Date: Tue, 17 Mar 2026 06:39 PM (IST)
Updated Date: Tue, 17 Mar 2026 06:43 PM (IST)
-ਕਿਹਾ, ਸਰਕਾਰ ਨੇ ਸੜਕਾਂ ਦੇ ਉਦਘਾਟਨ ਹੀ ਕੀਤੇ ਪਰ ਬਣੀ ਕੋਈ ਨਹੀਂ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਹਲਕੇ ਦੀਆਂ ਟੁੱਟੀਆਂ ਸੜਕਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਕਿ ਸਰਕਾਰ ਨੇ ਸਿਰਫ ਉਦਘਾਟਨ ਹੀ ਕੀਤੇ ਪਰ ਸੜਕ ਕੋਈ ਮੁਕੰਮਲ ਨਹੀਂ ਕੀਤੀ, ਵਿਧਾਇਕ ਕੋਟਲੀ ਦੇ ਸੁਆਲ ਦੇ ਜਬਾਬ ’ਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਹਾ ਕਿ ਸ਼ੁਰੂ ਕੀਤੀਆਂ ਗਈਆਂ ਸੜਕਾਂ ਦਾ ਕੰਮ ਜਲਦੀ ਮੁਕੰਮਲ ਕਰਾਂਗੇ। ਵਿਧਾਇਕ ਕੋਟਲੀ ਨੇ ਅੱਜ ਉਠਾਏ ਸਵਾਲ ਸਬੰਧੀ ਕਿਹਾ ਕਿ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਆਦਮਪੁਰ ਹਲਕੇ ਦੀਆਂ ਸੜਕਾਂ ਲਈ ਕਿੰਨੇ ਪੈਸੇ ਰੱਖੇ ਗਏ ਹਨ ਸਿਰਫ਼ ਕੁਝ ਸੜਕਾਂ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਜਾਣ ’ਚ 6 ਮਹੀਨੇ ਹੀ ਬਚੇ ਹਨ, ਜਦ ਚਾਰ ’ਚ ਕੁਝ ਨਹੀਂ ਹੋਇਆ ਤਾਂ ਹੁਣ ਕੀ ਹੋਵੇਗਾ।