ਬਾਬਾ ਸਾਹਿਬ ਦੀ ਜਯੰਤੀ 14 ਨੂੰ ਮਨਾਈ ਜਾਵੇਗੀ : ਡਾ. ਰਾਏ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ 14 ਅਪ੍ਰੈਲ ਨੂੰ ਮਨਾਈ ਜਾਵੇਗੀ - ਡਾ. ਕੁਲਦੀਪ ਰਾਏ
Publish Date: Sun, 29 Mar 2026 06:40 PM (IST)
Updated Date: Mon, 30 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਕ ਮਹਾਨ ਯੁੱਗ ਪੁਰਸ਼ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਤੇ ਕਮਜ਼ੋਰ ਵਰਗਾਂ ਨੂੰ ਉਚਿਤ ਹੱਕ ਦਿਵਾਉਣ ਲਈ ਸਮਰਪਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਅਕ, ਧਾਰਮਿਕ ਖੇਤਰਾਂ ਤੇ ਮਹਿਲਾਵਾਂ ਨੂੰ ਸਨਮਾਨ ਦਿਵਾਉਣ ਲਈ ਵੀ ਅਹਿਮ ਯੋਗਦਾਨ ਪਾਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਮੋਤੀ ਰਾਮ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਸਰਪ੍ਰਸਤ ਡਾ. ਕੁਲਦੀਪ ਰਾਏ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜਯੰਤੀ 14 ਅਪ੍ਰੈਲ ਨੂੰ ਫਿਲੌਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ ਦੁਸਾਂਝ, ਪ੍ਰਧਾਨ ਤਰਸੇਮ ਰੁਪਾਣਾ, ਅਜੇ ਸਿੰਘ ਨਾਗੀ, ਹਰਜੀਤ ਸਿੰਘ ਢੇਸੀ, ਤਰਸੇਮ ਸਿੰਘ ਢਿੱਲੋਂ, ਸੁਰਿੰਦਰ ਪਾਲ ਢੇਸੀ, ਰਣਜੀਤ ਸਿੰਘ ਖੇਲਾ, ਸੁਰਖ ਲਾਲ, ਕੁਲਵੀਰ ਸਿੰਘ ਚੀਮਾ, ਜਰਨੈਲ ਫਿਲੌਰ ਤੇ ਅਵਤਾਰ ਸਿੰਘ ਸੰਗਤਪੁਰ ਆਦਿ ਹਾਜ਼ਰ ਸਨ।