ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਮਨਾਈ
ਰੁੜਕਾ ਕਲਾਂ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ
Publish Date: Thu, 16 Apr 2026 08:43 PM (IST)
Updated Date: Thu, 16 Apr 2026 08:45 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਡਾਕਟਰ ਬੀ.ਆਰ ਅੰਬੇਡਕਰ ਨੌਜਵਾਨ ਸਭਾ ਰੁੜਕਾ ਕਲਾਂ ਵੱਲੋਂ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਲੋਕ ਇਨਸਾਫ ਮੰਚ ਦੇ ਆਗੂਆਂ ਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸਮੂਹ ਲੋਕਾਈ ਨੂੰ ਵਧਾਈ ਦਿੱਤੀ ਗਈ। ਸਮਾਗਮ ਦੌਰਾਨ ਆਗੂਆਂ ਜਰਨੈਲ ਫਿਲੌਰ ਤੇ ਪਰਸ਼ੋਤਮ ਫਿਲੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਤੇ ਉਨ੍ਹਾਂ ਵੱਲੋਂ ਬਣਾਇਆ ਸੰਵਿਧਾਨ ਮਨੁੱਖਤਾ ਲਈ ਇਕ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਸਮਾਜਿਕ ਬਰਾਬਰੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ‘ਤੇ ਚੱਲਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਤੇ ਪਿੰਡ ਵਾਸੀਆਂ ਵੱਲੋਂ ਸਮਾਜਿਕ ਖੇਤਰ ’ਚ ਵਧੀਆ ਕੰਮ ਕਰਨ ਲਈ ਲੋਕ ਇਨਸਾਫ ਮੰਚ ਦੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੀਮ ਵੱਲੋਂ ਵੀ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ’ਚ ਸਭਾ ਦੇ ਪ੍ਰਧਾਨ ਜੀਵਨ ਲਾਲ, ਚੇਅਰਮੈਨ ਅਜੀਤ ਰਾਮ, ਜਥੇਦਾਰ ਦਵਿੰਦਰ ਸਿੰਘ ਖ਼ਾਲਸਾ, ਮਾਸਟਰ ਕੁਲਵੰਤ ਰੁੜਕਾ, ਜਰਨੈਲ ਫਿਲੌਰ, ਪਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਸਰਦਾਰ ਤਰੇਸਮ ਸਿੰਘ ਪੱਦੀ (ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ), ਹਨੀ ਫਿਲੌਰ, ਡਾ. ਸੰਦੀਪ, ਡਾ. ਅਸ਼ੋਕ ਕੁਮਾਰ, ਰਵੀ ਸੁਲਤਾਨਪੁਰ, ਡਾ. ਸੁਨੀਲ ਗੰਨਾਪਿੰਡ, ਅਮਰਜੀਤ ਲਾਡੀ ਮਹਿਸਮਪੁਰ, ਸਰੂਪ ਕਲੇਰ, ਸੁਨੀਤਾ ਫਿਲੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।