ਬਾਬਾ ਰਿਖੀ ਜੀ ਦਾ ਸਾਲਾਨਾ ਜੋੜ ਮੇਲਾ 24 ਨੂੰ
ਬਾਬਾ ਰਿਖੀ ਜੀ ਦਾ ਸਾਲਾਨਾ ਜੋੜ ਮੇਲਾ 24 ਮਾਰਚ ਨੂੰ ਸ਼ਰਧਾ ਪੂਰਵਕ ਮਨਾਇਆ ਜਾਵੇਗਾ -ਭੁਵਨੇਸ਼ ਕੰਡਾ
Publish Date: Sat, 21 Mar 2026 10:23 PM (IST)
Updated Date: Sat, 21 Mar 2026 10:25 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਖਾਨਪੁਰ ਢੱਡਾ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਬਾਬਾ ਰਿਖੀ ਜੀ ਦਾ ਸਾਲਾਨਾ ਜੋੜ ਮੇਲਾ 24 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ‘ਆਪ’ ਆਗੂ ਭੁਵਨੇਸ਼ ਕੰਡਾਂ ਤੇ ਬਲਰਾਜ ਕੰਡਾ ਨੇ ਦੱਸਿਆ ਕਿ 23 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। 24 ਮਾਰਚ ਨੂੰ ਸਵੇਰੇ ਬਾਬਾ ਰਿਖੀ ਜੀ ਦੇ ਪਵਿੱਤਰ ਅਸਥਾਨ ’ਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਬਾਬਾ ਰਿਖੀ ਪਾਰਕ ’ਚ ਭਵਨੇਸ਼ ਕੰਡਾ ਦੀ ਅਗਵਾਈ ਹੇਠ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ’ਚ ਉੱਘੇ ਗਾਇਕ ਲਾਭ ਹੀਰਾ, ਐੱਨਐੱਸ ਕੰਗ ਤੇ ਗੁਰਮੀਤ ਮੀਤ ਆਪਣੇ ਫਨ ਦਾ ਮਜ਼ਾਹਰਾ ਕਰਨਗੇ। 25 ਮਾਰਚ ਰਾਤ ਨੂੰ ਮੰਦਰ ’ਚ ਮਹਾਮਾਈ ਦਾ ਜਗਰਾਤਾ ਹੋਵੇਗਾ। 26 ਮਾਰਚ ਨੂੰ ਕਬੱਡੀ ਕੱਪ ਹੋਵੇਗਾ, ਜਿਸ ’ਚ ਖੁੱਲ੍ਹੇ ਭਾਰ ਦੀਆਂ ਚਾਰ ਸੱਦੀਆਂ ਹੋਈਆਂ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਨੂੰ ਦਿਲਖਿੱਚਵੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਰੇਡਰ ਤੇ ਬੈਸਟ ਜਾਫੀ ਵੀ ਸਨਮਾਨੇ ਜਾਣਗੇ। 75 ਕਿੱਲੋ ਵਰਗ ਦੀਆਂ ਵੀ ਚਾਰ ਕਲੱਬਾਂ ਦੇ ਮੈਚ ਹੋਣਗੇ।