ਬਾਬਾ ਬੋਹੜ ਸ਼ਾਹ ਜੀ ਦਾ ਮੇਲਾ 2 ਤੋਂ
ਬਾਬਾ ਬੋਹੜ ਸ਼ਾਹ ਜੀ ਦਾ ਸਾਲਾਨਾ ਮੇਲਾ 2,3 ਅਪ੍ਰੈਲ ਨੂੰ
Publish Date: Tue, 31 Mar 2026 08:53 PM (IST)
Updated Date: Tue, 31 Mar 2026 08:55 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਡੇਰਾ ਬਾਬਾ ਬੋਹੜ ਸ਼ਾਹ ਧਰਮਸ਼ਾਲਾ ਪ੍ਰਬੰਧਕ ਕਮੇਟੀ ਦਿਆਲਪੁਰ ਗੇਟ ਚਰਖੜੀ ਮੁਹੱਲਾ ਕਰਤਾਰਪੁਰ ’ਚ ਦੋ ਦਿਨਾਂ 25ਵਾਂ ਸਾਲਾਨਾ ਮੇਲਾ ਦੋ ਤੇ ਤਿੰਨ ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਹੁਤ ਸਾਰੇ ਨਾਮਵਰ ਗਾਇਕ ਤੇ ਕੱਵਾਲ ਆਪਣੀ ਗਾਇਕੀ ਰਾਹੀਂ ਦਾਤਾ ਜੀ ਦੇ ਦਰਬਾਰ ’ਤੇ ਹਾਜ਼ਰੀ ਲਗਵਾਉਣਗੇ।