ਆਯੁਸ਼ ਮੈਡੀਕਲ ਕੈਂਪ ਲਗਾਇਆ
ਆਯੁਸ਼ ਮੈਡੀਕਲ ਕੈਂਪ ਲਗਾਇਆ
Publish Date: Tue, 03 Feb 2026 06:34 PM (IST)
Updated Date: Wed, 04 Feb 2026 04:08 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਵੀਨੂੰ ਖੰਨਾ ਤੇ ਜ਼ਿਲ੍ਹਾ ਹੋਮੀਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਆਯੂਸ਼ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੇਰੂ ਪਿੰਡ ਵਿਖੇ ਆਯੁਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰਧਾਨ ਕਰਨੈਲ ਸਿੰਘ ਤੇ ਸਮਾਜ ਸੇਵਕ ਡਾ.ਸੁਰਿੰਦਰ ਕਲਿਆਣ ਨੇ ਕੀਤਾ। ਕੈਂਪ ਦਾ ਸੰਚਾਲਨ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ.ਰੁਪਾਲੀ ਕੋਹਲੀ ਨੇ ਕੀਤਾ। ਆਯੁਰਵੈਦਿਕ ਮੈਡੀਕਲ ਅਫ਼ਸਰ ਡਾ.ਰੁਪਾਲੀ ਕੋਹਲੀ, ਡਾ.ਹੇਮੰਤ ਕੁਮਾਰ ਮਲਹੋਤਰਾ, ਡਾ.ਸੁਮਿਤ ਕਲਿਆਣ, ਉਪਵੈਦ ਸੁਖਜੀਤ ਕੌਰ, ਉਪਵੈਦ ਅਮਨਦੀਪ ਸਿੰਘ ਤੇ ਸਤਪਾਲ ਨੇ ਆਯੁਰਵੈਦਿਕ ਪੱਧਤੀ ਨਾਲ 637 ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ। ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਰਜਿੰਦਰ, ਡਾ. ਅੰਕਿਤ ਮਹਿਤਾ, ਹੋਮਿਓਪੈਥਿਕ ਡਿਸਪੈਂਸਰ ਜਨਕ ਰਾਜ ਤੇ ਮਨਜੀਤ ਕੁਮਾਰ ਨੇ ਹੋਮਿਓਪੈਥਿਕ ਪੱਧਤੀ ਨਾਲ 271 ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ। ਯੋਗਾ ਟ੍ਰੇਨਰ ਕਿਰਤੀ ਕਾਂਤ ਨੇ ਲੋਕਾਂ ਨੂੰ ਯੋਗ ਅਭਿਆਸ ਵੀ ਕਰਵਾਇਆ। ਇਸ ਮੌਕੇ ਪਿ੍ੰਸੀਪਲ ਹਰਪ੍ਰੀਤ ਕੌਰ, ਸੁਖਦੇਵ ਕੌਰ, ਕਰਮਜੀਤ ਸਿੰਘ, ਸੁੱਚਾ ਸਿੰਘ, ਅਮਰੀਕ ਸਿੰਘ, ਮਾਸਟਰ ਮੰਗਤ ਸਿੰਘ, ਜਗਜੀਤ ਸਿੰਘ, ਮੀਨੂੰ ਰਲਹਨ, ਬਲਬੀਰ ਕੌਰ ਤੇ ਸਮੂਹ ਗੁਰਦੁਆਰਾ ਕਮੇਟੀ ਹਾਜ਼ਰ ਸਨ।