ਮੁਫ਼ਤ ਹੋਮਿਓਪੈਥਿਕ ਕੈਂਪ ਲਾਇਆ
ਪਿੰਡ ਤੂਰਾਂ ਵਿਖੇ ਆਯੂਸ਼ ਵਿਭਾਗ ਵੱਲੋਂ ਫਰੀ ਹੋਮੀਪੈਥਿਕ ਕੈਂਪ ਲਗਾਇਆ
Publish Date: Tue, 07 Apr 2026 06:31 PM (IST)
Updated Date: Tue, 07 Apr 2026 06:35 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਤੂਰਾਂ ’ਚ ਪੰਜਾਬ ਸਿਹਤ ਵਿਭਾਗ ਦੇ ਆਯੂਸ਼ ਵਿਭਾਗ ਵੱਲੋਂ ਡਾ. ਹੈਨੀਮਨ ਦੇ 271ਵੇਂ ਦਿਨ ਮੌਕੇ ਮੁਫਤ ਹੋਮਿਓਪੈਥਿਕ ਕੈਂਪ ਲਾਇਆ। ਉਕਤ ਕੈਂਪ ਡਾ. ਅੰਕਿਤ ਮਹਿਤਾ ਐੱਚਐੱਮਓ ਸਮਰਾੜੀ ਤੇ ਡਾ. ਸ਼ਮਾ ਸੁਮਨ ਐੱਚਐੱਮਓ ਫਿਲੌਰ ਦੀ ਅਗਵਾਈ ਹੇਠ ਲਾਇਆ ਗਿਆ। ਇਸ ਮੌਕੇ ਜਨਕ ਰਾਜ (ਡਿਸਪੈਂਸਰ) ਤੇ ਮਨੀਸ਼ ਕੁਮਾਰ ਵੱਲੋਂ 428 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹੋਮਿਓਪੈਥਿਕ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।