ਨਵੇਂ ਸੈਸ਼ਨ ਲਈ ਦਾਖ਼ਲੇ ਵਾਸਤੇ ਕੱਢੀ ਜਾਗਰੂਕਤਾ ਰੈਲੀ
ਨਵੇਂ ਸੈਸ਼ਨ ਲਈ ਦਾਖਲੇ ਵਾਸਤੇ ਜਾਗਰੂਕਤਾ ਰੈਲੀ ਕੱਢੀ ਗਈ
Publish Date: Thu, 19 Mar 2026 09:45 PM (IST)
Updated Date: Thu, 19 Mar 2026 09:49 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ (ਜਲੰਧਰ) ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਨਵੇਂ ਸੈਸ਼ਨ ’ਚ ਦਾਖਲਾ ਲੈਣ ਲਈ ਜਾਗਰੂਕਤਾ ਰੈਲੀ ਕੱਢੀ। ਰੈਲੀ ’ਚ ਵਿਦਿਆਰਥੀਆਂ ਵੱਲੋਂ ਪੋਸਟਰਾਂ ਰਾਹੀਂ ਸਕੂਲ ’ਚ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਸੁਰਿੰਦਰ ਰਾਣਾ ਨੇ ਦੱਸਿਆ ਕਿ ਸਕੂਲ ’ਚ 11ਵੀਂ ਕਲਾਸ ਤੋਂ ਮੈਡੀਕਲ ਤੇ ਨਾਨ-ਮੈਡੀਕਲ ਗਰੁੱਪਾਂ ’ਚ ਦਾਖਲਾ ਸ਼ੁਰੂ ਹੈ। ਇਸਦੇ ਨਾਲ ਸਕੂਲ ’ਚ ਇੰਗਲਿਸ਼ ਮੀਡੀਅਮ ਵੀ ਉਪਲੱਬਧ ਹੈ। ਵਿਦਿਆਰਥੀਆਂ ਨੂੰ ਪਾਠਯਕ੍ਰਮ ਦੇ ਨਾਲ-ਨਾਲ ਖੇਡਾਂ ਤੇ ਮੁਕਾਬਲਿਆਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਇਸ ਮੌਕੇ ਸੱਤਵੀਂ ਕਲਾਸ ਦੇ ਵਿਦਿਆਰਥੀ ਰਾਜੀਵ ਕੁਮਾਰ ਨੂੰ ਇਸਰੋ (ਬੰਗਲੌਰ) ਦੀ ਵਿਦਿਆਕ ਯਾਤਰਾ ਲਈ ਚੁਣਿਆ ਗਿਆ, ਜਿਸ ਦੀ ਚੋਣ ਜ਼ਿਲ੍ਹੇ ਦੀ ਪ੍ਰੀਖਿਆ ਵੱਲੋਂ ਕੀਤੀ ਗਈ। ਸਕੂਲ ’ਚ ਨੀਟ ਤੇ ਜੇਈਈ ਪ੍ਰੀਖਿਆ ਹਰ ਸਾਲ ਪਾਸ ਹੋ ਰਹੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਸਕੂਲ ’ਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਰੈਲੀ ’ਚ ਸਕੂਲ ਸਟਾਫ ਲੈਕਚਰਾਰ ਬਲਜੀਤ ਕੌਰ, ਪਰਮਿੰਦਰ ਕੌਰ, ਲਵਲੀਨ, ਗਗਨਦੀਪ ਕੌਰ, ਗੀਤਾ ਦੇਵੀ, ਅੰਮ੍ਰਿਤਾ ਰਾਣੀ, ਲਲਿਤ ਕੁਮਾਰ, ਹਰਨੀਤ ਸਿੰਘ ਦਿਓਲ ਤੇ ਰੁਪਿੰਦਰ ਸਿੰਘ ਹਾਜ਼ਰ ਸਨ।