ਡਾ.ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜਾਗਰੂਕਤਾ ਸਮਾਗਮ
ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ
Publish Date: Thu, 16 Apr 2026 06:57 PM (IST)
Updated Date: Thu, 16 Apr 2026 07:00 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ, ਨਵੀਂ ਆਬਾਦੀ ਭੋਗਪੁਰ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਤੇ ਜਾਗਰੂਕਤਾ ਸਮਾਗਮ ਕਰਵਾਇਆ। ਇਸ ਸਮਾਗਮ ’ਚ ਇਲਾਕੇ ਦੀ ਸੰਗਤ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਹਸਤੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ। ਇਸ ਉਪਰੰਤ ਭਾਈ ਕੁਲਜੀਤ ਸਿੰਘ ਰਸੀਆ ਤੇ ਦਲਬੀਰ ਸਿੰਘ ਕੌਹਜੇ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਮੁੱਖ ਬੁਲਾਰਿਆਂ ’ਚ ਮਾਸਟਰ ਰਾਮ ਲੁਭਾਇਆ ਨੰਗਲ ਸਲਾਲਾ, ਰਿਟਾਇਰਡ ਪ੍ਰਿੰਸੀਪਲ ਗਿਰਧਾਰੀ ਲਾਲ, ਡਾ. ਬਲਵਿੰਦਰ ਸਿੰਘ ਭੂੰਦੀਆਂ, ਡਾ. ਚਰਨਜੀਤ ਸਿੰਘ ਬਿਨਪਾਲਕੇ, ਐਡਵੋਕੇਟ ਬਲਵਿੰਦਰ ਕੁਮਾਰ, ਓਮ ਪ੍ਰਕਾਸ਼ ਤੇ ਤਹਿਸੀਲਦਾਰ ਵਿਜੈ ਕੁਮਾਰ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੰਬੋਧਨਾਂ ’ਚ ਡਾ. ਅੰਬੇਡਕਰ ਦੀ ਜੀਵਨ ਯਾਤਰਾ, ਉਨ੍ਹਾਂ ਦੇ ਸੰਘਰਸ਼ ਤੇ ਭਾਰਤ ਦੇ ਸੰਵਿਧਾਨ ਨਿਰਮਾਣ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਲੈਕਚਰਾਰ ਸੋਮ ਪਾਲ ਤੇ ਡਾ. ਬੀ.ਆਰ. ਅੰਬੇਡਕਰ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੀਤਕਾਰ ਬਲਦੇਵ ਰਹੀ ਨੇ ਬਾਖੂਬੀ ਨਿਭਾਈ। ਸਮਾਗਮ ਦੌਰਾਨ ਰਾਜ ਕੁਮਾਰ ਰਾਜਾ (ਪ੍ਰਧਾਨ ਨਗਰ ਕੌਂਸਲ ਭੋਗਪੁਰ), ਸਤਨਾਮ ਸਿੰਘ ਸਾਬੀ (ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ), ਰਾਕੇਸ਼ ਕੁਮਾਰ ਬੱਗਾ (ਮੀਤ ਪ੍ਰਧਾਨ ਨਗਰ ਕੌਂਸਲ), ਆਤਮਾ ਰਾਮ, ਸ਼ਵੀਨਾ ਰਾਣੀ, ਤਾਰੀ ਲਾਲ ਮਹਿਮੀ, ਰਿੰਕੂ ਮੋਗਾ, ਰਾਜਿੰਦਰ ਰਿਖੀ, ਨਰਿੰਦਰ ਮਿੰਟੂ, ਹੈਪੀ ਡੱਲੀ, ਰਮੇਸ਼ ਕੁਮਾਰ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਸੂਬੇਦਾਰ ਸੁਖਦੇਵ ਸਿੰਘ, ਵਿਵੇਕ ਬੱਧਣ, ਅਮਰਜੀਤ ਬੂਟਾ, ਲਵਪ੍ਰੀਤ ਜੱਸੀ ਤੇ ਗੁਰਪ੍ਰੀਤ ਸੋਨੂੰ ਸਮੇਤ ਹੋਰ ਵੀ ਹਾਜ਼ਰ ਸਨ।