ਆਟੋ ਤੇ ਪੁਲਿਸ ਦੇ ਵਾਹਨ ਦੀ ਹੋਈ ਟੱਕਰ
ਆਟੋ ਚਾਲਕ ਤੇ ਪੁਲਿਸ ਮੁਲਾਜ਼ਮ ਦੇ ਵਾਹਨ ਦੀ ਹੋਈ ਟੱਕਰ
Publish Date: Sun, 22 Feb 2026 11:00 PM (IST)
Updated Date: Mon, 23 Feb 2026 04:16 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਪਠਾਨਕੋਟ ਮੁੱਖ ਮਾਰਗ ’ਤੇ ਪੈਂਦੇ ਪੰਜਾਬੀ ਬਾਗ਼ ਨੇੜੇ ਦੇਰ ਰਾਤ ਆਟੋ ਚਾਲਕ ਤੇ ਪੁਲਿਸ ਮੁਲਾਜ਼ਮ ਦੇ ਵਾਹਨ ਦੀ ਟੱਕਰ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ’ਚ ਪੁਲਿਸ ਮੁਲਾਜ਼ਮ ਸਵਾਰ ਸੀ ਉਸ ਕਾਰ ’ਚ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਹੋਈਆਂ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ। ਮੌਕੇ ’ਤੇ ਥਾਣਾ ਮਕਸੂਦਾ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।