ਮਹਾਰਾਸ਼ਟਰ ’ਚ ਆਟੋ ਤੇ ਟੈਕਸੀ ਡਰਾਈਵਰਾਂ ਲਈ 1 ਮਈ ਤੋਂ ਮਰਾਠੀ ਜ਼ਰੂਰੀ
ਠਾਣੇ (ਪੀਟੀਆਈ) : ਮਹਾਰਾਸ਼ਟਰ
Publish Date: Tue, 14 Apr 2026 08:34 PM (IST)
Updated Date: Tue, 14 Apr 2026 08:36 PM (IST)
ਠਾਣੇ (ਪੀਟੀਆਈ) : ਮਹਾਰਾਸ਼ਟਰ ’ਚ ਆਟੋ ਤੇ ਟੈਕਸੀ ਡਰਾਈਵਰਾਂ ਲਈ ਮਰਾਠੀ ਭਾਸ਼ਾ ਦਾ ਜਾਣਨਾ ਜ਼ਰੂਰੀ ਹੋਵੇਗਾ, ਜਿਨ੍ਹਾਂ ਡਰਾਈਵਰਾਂ ਨੂੰ ਮਰਾਠੀ ਨਹੀਂ ਆਉਂਦੀ ਹੈ, ਉਨ੍ਹਾਂ ਦੇ ਲਾਈਸੈਂਸ ਰੱਦ ਹੋਣਗੇ। ਕੈਬਨਿਟ ਮੰਤਰੀ ਪ੍ਰਤਾਪ ਸਰਨਾਇਕ ਨੇ ਮੰਗਲਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦਿਵਸ ’ਤੇ ਇਕ ਮਈ ਤੋਂ ਸਾਰੇ ਲਾਈਸੈਂਸ ਪ੍ਰਾਪਤ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਲਈ ਮਰਾਠੀ ਜਾਨਣਾ ਜ਼ਰੂਰੀ ਹੋਵੇਗਾ। ਮੋਟਰ ਟ੍ਰਾਂਸਪੋਰਟ ਵਿਭਾਗ ਰਾਜ ਪੱਧਰੀ ਜਾਂਚ ਮੁਹਿੰਮ ਚਲਾਏਗੀ ਤਾਂਕਿ ਇਹ ਪਤਾ ਲੱਗ ਸਕੇ ਕਿ ਡਰਾਈਵਰ ਮਰਾਠੀ ਪੜ੍ਹ ਤੇ ਲਿਖ ਸਕਦੇ ਹਨ ਜਾਂ ਨਹੀਂ। ਸਰਨਾਇਕ ਨੇ ਕਿਹਾ ਕਿ ਲਾਈਸੈਂਸ ਲਈ ਸਥਾਨਕ ਭਾਸ਼ਾ ਜਾਣਨ ਦੀ ਲੋੜ ਸਬੰਧੀ ਨਿਯਮ ਪਹਿਲਾਂ ਤੋਂ ਹੀ ਹਨ ਪਰ ਇਸ ਦੀ ਉਲੰਘਣਾ ਕੀਤਾ ਜਾ ਰਹੀ ਹੈ।
ਮੰਤਰੀ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨੂੰ ਮੁੰਬਈ ਮਹਾਨਗਰ ਖੇਤਰ, ਛਤਰਪਤੀ ਸੰਭਾਜੀ ਨਗਰ ਤੇ ਨਾਗਪੁਰ ਤੋਂ ਡਰਾਈਵਰਾਂ ਵੱਲੋਂ ਯਾਤਰੀਆਂ ਨਾਲ ਮਰਾਠੀ ’ਚ ਗੱਲਬਾਤ ਨਾ ਕਰਨ ਦੇ ਸਬੰਧ ’ਚ ਕਈ ਸ਼ਿਕਾਇਤਾਂ ਮਿਲੀਆਂ ਹਨ। ਮੰਤਰੀ ਨੇ ਕਿਹਾ,‘ਆਪਣੀ ਮਾਤਭਾਸ਼ਾ ’ਤੇ ਮਾਣ ਕਰਨਾ ਮਹੱਤਵਪੂਰਨ ਹੈ ਪਰ ਕੰਮ ਕਰਦੇ ਸਮੇਂ ਉਸ ਰਾਜ ਦੀ ਭਾਸ਼ਾ ਦਾ ਸਨਮਾਨ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਮੰਤਰੀ ਨੇ ਕਿਹਾ ਕਿ ਗਲਤ ਢੰਗ ਨਾਲ ਲਾਈਸੈਂਸ ਜਾਰੀ ਕਰਨ ਵਾਲੇ ਟ੍ਰਾਂਸਪੋਰਟ ਅਧਿਕਾਰੀਆਂ ’ਤੇ ਵੀ ਸਖ਼ਤ ਕਾਰਵਾਈ ਹੋਵੇਗੀ।