ਅਸ਼ੋਕ ਚੱਕਰ ਸਬੰਧੀ ਪਟੀਸ਼ਨ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ
ਨਵੀਂ ਦਿੱਲੀ (ਪੀਟੀਆਈ) :
Publish Date: Thu, 16 Apr 2026 07:45 PM (IST)
Updated Date: Thu, 16 Apr 2026 07:48 PM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੇਂਦਰ ਤੋਂ ਹੋਰ ਸਰਕਾਰਾਂ ਨੂੰ ਰਾਸ਼ਟਰੀ ਝੰਡੇ ’ਤੇ ਅਸ਼ੋਕ ਚੱਕਰ ਪ੍ਰਦਰਸ਼ਿਤ ਕਰਨ ਲਈ ਦਿਸ਼ਾ-ਨਿਰਦੇਸ਼ ਬਣਾਉਣ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ। ਚੀਫ ਜਸਟਿਸ (ਸੀਜੇਆਈ) ਸੂਰਿਆਕਾਂਤ, ਜਸਟਿਸ ਜੋਯਾਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ ਪੰਚੋਲੀ ਦੀ ਬੈਂਚ ਨੇ ਪਟੀਸ਼ਨਰ ਨੂੰ ਸਮਾਜ ਲਈ ਕੁਝ ਰਚਨਾਤਮਕ ਕਰਨ ਦੀ ਅਪੀਲ ਕੀਤੀ। ਸੀਜੇਆਈ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਇੰਨਾ ਭਾਵੁਕ ਹੋਣ ਦੀ ਕੋਈ ਲੋੜ ਨਹੀਂ ਹੈ। ਤੁਹਾਡਾ ਵਿਚਾਰ ਚੰਗਾ ਹੈ। ਤੁਸੀਂ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਹੁਣ ਇਹ ਅਧਿਕਾਰੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸਬੰਧ ’ਚ ਕੀ ਕਦਮ ਚੁੱਕਨਾ ਚਾਹੁੰਦੇ ਹਨ। ਉਨ੍ਹਾਂ ਪਟੀਸ਼ਨਕਰਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਦੁੱਖ ਹੋਇਆ ਕਿ ਇਕ ਬੱਚੇ ਨੇ ਕਿਹਾ ਕਿ ਅਸ਼ੋਕ ਚੱਕਰ ਬੰਦਰ ਵਰਗਾ ਦਿਸਦਾ ਹੈ। ਬੈਂਚ ਨੇ ਕਿਹਾ ਕਿ ਤੁਸੀਂ ਸਮਾਜ ਲਈ ਕੋਈ ਰਚਨਾਤਮਕ ਕੰਮ ਕਰੋ। ਪਟੀਸ਼ਨਰ ਨੇ ਵਾਰਾਨਸੀ ਦੇ ਇਕ ਚੌਕ ’ਤੇ ਸਥਾਪਿਤ ਅਸ਼ੋਕ ਚੱਕਰ ਦੀ ਇਕ ਤਸਵੀਰ ਬੈਂਚ ਦੇ ਸਾਹਮਣੇ ਪੇਸ਼ ਕੀਤੀ ਪਰ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ।