ਆਸ਼ਾ ਰਾਣੀ ਨਮਿਤ ਰਸਮ ਪਗੜੀ ਅੱਜ
ਆਸ਼ਾ ਰਾਣੀ ਨਮਿਤ ਰਸਮ ਪਗੜੀ ਅੱਜ
Publish Date: Fri, 13 Feb 2026 10:22 PM (IST)
Updated Date: Sat, 14 Feb 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ : ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਰੋਬਾਰੀ ਪਵਨ ਪੁਰੀ, ਵਿਪਨ ਪੁਰੀ ਤੇ ਸੰਜੀਵ ਪੁਰੀ ਦੇ ਮਾਤਾ ਆਸ਼ਾ ਰਾਣੀ ਪਤਨੀ ਸਵ. ਕੇਵਲ ਕ੍ਰਿਸ਼ਨ ਪੁਰੀ ਦਾ ਬੀਤੀ 4 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ਼੍ਰੀ ਗਰੂੜ ਪੁਰਾਣ ਦੀ ਕਥਾ ਤੇ ਰਸਮ ਪਗੜੀ 14 ਫਰਵਰੀ ਨੂੰ ਦਾਣਾ ਮੰਡੀ ਸ਼ਾਹਕੋਟ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।