ਹਜ਼ਰਤ ਪੀਰ ਉਮਰ ਦੀਨ ਸ਼ਾਹ ਦੇ ਜੋੜ ਮੇਲੇ ਮੌਕੇ ਕਲਾਕਾਰਾਂ ਨੇ ਬੰਨਿ੍ਹਆ ਰੰਗ
ਹਜ਼ਰਤ ਪੀਰ ਉਮਰ ਦੀਨ ਸ਼ਾਹ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਕਲਾਕਾਰਾਂ ਨੇ ਖੂਬ ਬੰਨਿਆ ਰੰਗ
Publish Date: Sun, 15 Mar 2026 06:24 PM (IST)
Updated Date: Sun, 15 Mar 2026 06:27 PM (IST)

- ਸਾਈਂ ਹਰਵਿੰਦਰ ਸ਼ਾਹ ਜੀ ਨੇ ਸੰਗਤ ਨੂੰ ਦਿੱਤਾ ਆਸ਼ੀਰਵਾਦ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲੀਆਂ ਕਲਾਂ : ਨਜ਼ਦੀਕੀ ਪਿੰਡ ਤਲਵੰਡੀ ਭਰੋ ਵਿਖੇ ਹਜ਼ਰਤ ਪੀਰ ਉਮਰ ਦੀਨ ਸ਼ਾਹ ਜੀ ਬਾਬਾ ਘੋੜੀ ਵਾਲੇ ਦੇ ਪਵਿੱਤਰ ਦਰਬਾਰ ਤੇ ਗੱਦੀ ਨਸ਼ੀਨ ਸਾਈਂ ਹਰਵਿੰਦਰ ਸ਼ਾਹ ਦੀ ਅਗਵਾਈ ਹੇਠ ਦੋ ਦਿਨਾਂ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਮੇਲੇ ਦਾ ਆਗਾਜ਼ ਸਾਈ ਹਰਵਿੰਦਰ ਸ਼ਾਹ ਜੀ ਵੱਲੋਂ ਦਰਬਾਰ ’ਤੇ ਨਿਸ਼ਾਨ ਸਾਹਿਬ ਚੜ੍ਹਾਉਣ ਤੇ ਚਿਰਾਗ ਦੀ ਰਸਮ ਨਾਲ ਅਦਾ ਕੀਤਾ ਗਿਆ। ਰਾਤ ਨੂੰ ਮਹਿਫਲੇ ਕੱਵਾਲ ’ਚ ਪ੍ਰਸਿੱਧ ਗਾਇਕ ਫਿਰੋਜ਼ ਖਾਨ ਤੇ ਵਨੀਤ ਖਾਨ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਸੰਗਤਾਂ ਦੀ ਵਾਹ-ਵਾਹੀ ਖੱਟੀ। ਦੂਜੇ ਦਿਨ ਸਵੇਰੇ ਦਰਬਾਰ ’ਤੇ ਗਾਇਕ ਮਾਸ਼ਾ ਅਲੀ ਤੇ ਅਮਰਿੰਦਰ ਬੋਵੀ ਨੇ ਹਾਜ਼ਰੀ ਭਰਦਿਆਂ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿ੍ਹਆ। ਸਾਈਂ ਹਰਵਿੰਦਰ ਸ਼ਾਹ ਨੇ ਗਾਇਕਾ ਦੇ ਉੱਪਰੋਂ ਰੁਪਈਆਂ ਦੀ ਖੂਬ ਵਰਖਾ ਕੀਤੀ। ਇਸ ਦੌਰਾਨ ਦੂਰ-ਦੁਰਾਡੇ ਤੋਂ ਭਾਰੀ ਗਿਣਤੀ ’ਚ ਸੰਗਤਾਂ ਦਰਬਾਰ ’ਤੇ ਨਤਮਸਤਕ ਹੋਈਆਂ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਸਾਈਂ ਹਰਵਿੰਦਰ ਸ਼ਾਹ ਵੱਲੋਂ ਪੁੱਜੀਆਂ ਹੋਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਨੰਬਰਦਾਰ ਬਲਵੀਰ ਸਿੰਘ ਹੁੰਦਲ ਵੱਲੋਂ ਮੇਲੇ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ’ਤੇ ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤਾਏ ਗਏ। ਇਹ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋਇਆ। ਇਸ ਮੌਕੇ ਬਲਵੀਰ ਸਿੰਘ ਹੁੰਦਲ, ਜਰਨੈਲ ਸਿੰਘ, ਨਿਰਮਲ ਗੋਰਾ, ਨਰਿੰਦਰ ਲਾਲੀ, ਮੰਗਾ, ਜੱਜ, ਸੋਨੂ ਹੁੰਦਲ, ਗੁਰਮੁਖ ਸਿੰਘ, ਜੱਗਾ ਕੰਗ, ਹੀਰਾ ਹੁੰਦਲ, ਜਸਵਿੰਦਰ ਕੁਮਾਰ, ਸਰਪੰਚ ਹਰਪ੍ਰੀਤ ਸਿੰਘ, ਮਨਜੀਤ ਬਿੱਟੂ, ਸਵਰਨ ਸਿੰਘ, ਪਰਮਵੀਰ ਸਿੰਘ, ਸਾਬੀ ਤੇ ਉਮਰਜੀਤ ਤੋਂ ਇਲਾਵਾ ਹੋਰਨਾਂ ਵੱਲੋਂ ਵੀ ਮੇਲੇ ਲਈ ਸੇਵਾ ਨਿਭਾਈ ਗਈ।