ਮਾਡਲ ਟਾਊਨ ਵਿਖੇ ਆਗਮਨ ਪੁਰਬ ਸਮਾਗਮ ਅੱਜ
ਮਾਡਲ ਟਾਊਨ ਵਿਖੇ ਆਗਮਨ ਪੁਰਬ ਸਮਾਗਮ ਅੱਜ
Publish Date: Sun, 04 Jan 2026 07:54 PM (IST)
Updated Date: Mon, 05 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਿੰਦਰਜੀਤ ਸਿੰਘ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ’ਚ ਦਿਨੇ ਭਾਈ ਹਰਜੀਤ ਸਿੰਘ, ਭਾਈ ਪ੍ਰਿੰਸਪਾਲ ਸਿੰਘ, ਰਾਤੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਦੇਵ ਸਿੰਘ, ਭਾਈ ਬਲਦੇਵ ਸਿੰਘ ਤੇ ਭਾਈ ਆਤਮਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮਾਡਲ ਟਾਊਨ ਕੀਰਤਨ ਦੀ ਹਾਜ਼ਰੀ ਭਰਨਗੇ। ਕਥਾਵਾਚਕ ਭਾਈ ਅੰਗਰੇਜ਼ ਸਿੰਘ ਕੈਲੀਫੋਰਨੀਆ, ਪਰਮਜੀਤ ਸਿੰਘ ਤੇ ਬੀਬੀ ਜਸਜੀਤ ਕੌਰ ਗੁਰਮਤਿ ਵਿਚਾਰਾਂ ਕਰਨਗੇ।