ਹੈਰੋਇਨ ਦੀ ਸਪਲਾਈ ਦੇਣ ਜਾਂਦਾ ਗ੍ਰਿਫ਼ਤਾਰ
ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਕਾਬੂ
Publish Date: Fri, 06 Feb 2026 06:23 PM (IST)
Updated Date: Fri, 06 Feb 2026 06:26 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਤਿੰਨ ਦੀ ਪੁਲਿਸ ਨੇ ਉਸ ਵੇਲੇ ਇਕ ਨੌਜਵਾਨ ਨੂੰ ਹੈਰੋਈਨ ਸਮੇਤ ਕਾਬੂ ਕਰ ਲਿਆ ਜਦ ੳਹ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਏਐੱਸਆਈ ਸੁਖਦੇਵ ਚੰਦ ਨੇ ਪੁਲਿਸ ਪਾਰਟੀ ਸਮੇਤ ਦਮੋਰੀਆ ਪੁਲ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਜੋ ਕਿ ਪੈਦਲ ਜਾ ਰਿਹਾ ਸੀ, ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਇਕਦਮ ਘਬਰਾ ਗਿਆ। ਸ਼ੱਕ ਪੈਣ ’ਤੇ ਏਐੱਸਆਈ ਸੁਖਦੇਵ ਚੰਦ ਨੇ ਪੁਲਿਸ ਪਾਰਟੀ ਸਮੇਤ ਉਸਦਾ ਪਿੱਛਾ ਕੀਤਾ ਤੇ ਕੁਝ ਦੂਰੀ ਤੋਂ ਹੀ ਉਸਨੂੰ ਕਾਬੂ ਕਰ ਲਿਆ। ਜਦ ਉਸ ਨੂੰ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਸੁਦੇਸ਼ ਕੁਮਾਰ ਵਾਸੀ ਨਿਊ ਰਸੀਲਾ ਨਗਰ ਦੱਸਿਆ। ਜਦੋਂ ਉਸ ਕੋਲੋਂ ਪਿਛਾਂਹ ਮੁੜਨ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਤਲਾਸ਼ੀ ਲਈ ਤਾਂ ਉਸਦੀ ਜੇਬ ’ਚੋਂ 5.56 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।