ਆਰਮੀ ਪਬਲਿਕ ਸਕੂਲ ਦੀ ਕਰਵਾਈ ਬੱਲੇ-ਬੱਲੇ
ਸੀਬੀਐੱਸਈ ਪ੍ਰੀਖਿਆਵਾਂ ’ਚ ਆਰਮੀ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Fri, 17 Apr 2026 06:20 PM (IST)
Updated Date: Fri, 17 Apr 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਰਮੀ ਪਬਲਿਕ ਸਕੂਲ ਨੇ 10ਵੀਂ ਦੀਆਂ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ’ਚ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਸਕੂਲ ਨੇ 100 ਫੀਸਦੀ ਨਤੀਜਾ ਹਾਸਲ ਕੀਤਾ ਹੈ। ਇਸ ਸਾਲ ਦੇ ਨਤੀਜਿਆਂ ’ਚ ਮਾਸਟਰ ਵਿਵਾਨ ਵਿਵੇਕ ਵੇਂਕਟ ਤੇ ਰਿਤਿਕਾ ਕੁਮਾਰੀ ਨੇ 98.6 ਫੀਸਦੀ ਅੰਕ ਹਾਸਲ ਕਰਕੇ ਸਕੂਲ ’ਚ ਪਹਿਲਾ ਸਥਾਨ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਦੂਜੇ ਸਥਾਨ ’ਤੇ ਪੱਲਵੀ ਚੌਰਸੀਆ ਰਹੀ, ਜਿਸਨੇ 98.4 ਫੀਸਦੀ ਅੰਕ ਪ੍ਰਾਪਤ ਕੀਤੇ। ਤੀਜੇ ਸਥਾਨ ’ਤੇ ਮਿਸ ਅਵਨੀ ਗੌਰ ਤੇ ਮਿਸ ਸ਼ੁਵਾਂਗੀ ਸਰਕਾਰ ਰਹੀਆਂ, ਜਿਨ੍ਹਾਂ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਜੋਤਸਨਾ ਹਰਜਈ ਨੇ ਇਸ ਸ਼ਾਨਦਾਰ ਉਪਲੱਬਧੀ ’ਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਕਠਿਨ ਮਿਹਨਤ, ਲਗਨ, ਅਨੁਸ਼ਾਸਨ ਤੇ ਸਮਰਪਣ ਦਾ ਨਤੀਜਾ ਹੈ। ਨਾਲ ਹੀ, ਅਧਿਆਪਕਾਂ ਦੀ ਲਗਾਤਾਰ ਮਿਹਨਤ, ਮਾਰਗਦਰਸ਼ਨ ਤੇ ਸਮਰਪਣ ਨੇ ਵੀ ਇਸ ਉਪਲਬਧੀ ’ਚ ਅਹਿਮ ਭੂਮਿਕਾ ਨਿਭਾਈ ਹੈ।