ਦਰਖਾਸਤਾਂ ਦੇਣ ਦੀ ਤਰੀਕ 31 ਮਾਰਚ ਤੱਕ ਵਧੀ
1196 ਮੁਲਾਜ਼ਮਾਂ ਦੀ ਭਰਤੀ ਲਈ ਦਰਖਾਸਤਾਂ ਲੈਣ ਦੀ ਮਿਆਦ 31 ਮਾਰਚ ਤੱਕ ਵਧੀ
Publish Date: Tue, 24 Feb 2026 07:16 PM (IST)
Updated Date: Tue, 24 Feb 2026 07:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਜਲੰਧਰ ਨਗਰ ਨਿਗਮ ’ਚ ਵੱਖ-ਵੱਖ ਕੈਟਾਗਿਰੀ ਦੇ 1196 ਮੁਲਾਜ਼ਮਾਂ ਦੀ ਭਰਤੀ ਲਈ ਦਰਖਾਸਤਾਂ ਲੈਣ ਦੀ ਮਿਆਦ 31 ਮਾਰਚ ਤੱਕ ਵਧਾ ਦਿੱਤੀ ਗਈ ਹੈ। ਨਗਰ ਨਿਗਮ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਦਰਖਾਸਤਾਂ ਲੈਣ ਦੀ ਮਿਆਦ ਵਧਾਉਣ ਦੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਗਿਆ ਹੈ ਕਿ ਐੱਸਈ ਕੈਟਾਗਰੀ ਦੇ ਉਮੀਦਵਾਰ (ਵਾਲਮੀਕਿ, ਮਜ਼੍ਹਬੀ ਸਿੱਖ, ਰਾਮਦਾਸੀਆ) ਦਰਖਾਸਤ ਦੇਣਗੇ ਤਾਂ ਉਨ੍ਹਾਂ ਨੂੰ ਅਲਾਟ ਸਰਕਾਰੀ ਹਦਾਇਤਾਂ ਅਲੁਸਾਰ ਬਣਦੀ ਰਿਜ਼ਰਵੇਸ਼ਨ ਦਿੱਤੀ ਜਾਏਗੀ, ਜਦੋਂਕਿ ਇਸੇ ਹੀ ਐੱਸਈ ਕੈਟਾਗਰੀ ਦੀਆਂ ਇਸਤਰੀ ਉਮੀਦਵਾਰਾਂ ਐੱਸਈ ਦੀ ਬਣਦੀ ਰਿਜ਼ਰਵੇਸ਼ਨ ਦਿੱਤੀ ਜਾਏਗੀ, ਦਿਵਿਆਂਗ ਕੋਟੇ ’ਚ ਦਰਖਾਸਤ ਦੇਣ ਵਾਲਿਆਂ ਉਮੀਦਵਾਰਾਂ ਦੀ ਸ਼੍ਰੇਣੀ ਕੋਡ 507 ਅਧੀਨ ਅਪਲਾਈ ਕਰਨਗੇ, ਨੂੰ ਸਰਕਾਰ ਦੀ ਬਣਦੀ ਰਿਜ਼ਰਵੇਸ਼ਨ ਦਿੱਤੀ ਜਾਏਗੀ। ਉਕਤ ਭਰਤੀ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸਰਕਾਰਾਂ ਹਦਾਇਤਾਂ ਅਨੁਸਾਰ ਹੀ ਰਿਜ਼ਰਵੇਸ਼ਨ ਦਿੱਤੀ ਜਾਏਗੀ। ਇਸ ਤਰ੍ਹਾਂ ਉਕਤ ਸਾਰੀਆਂ ਕੈਟਾਗਰੀਆਂ ਦੀ ਭਰਤੀ ਲਈ ਦਿੱਤੇ ਗਏ ਕੋਡਾਂ ਅਨੁਸਾਰ ਛਾਣਬੀਨ ਕਰਨ ਲਈ ਸਮਾਂ ਲੱਗਦਾ ਹੈ, ਜਿਸ ਕਾਰਨ ਹੁਣ ਉਕਤ ਮੁਲਾਜ਼ਮਾਂ ਦੀ ਭਰਤੀ ਲਈ ਦਰਖਾਸਤਾਂ ਲੈਣ ਦੀ ਆਖਰੀ ਤਰੀਕ 27 ਫਰਵਰੀ ਤੋਂ ਵਧਾ ਕੇ 31 ਮਾਰਚ ਕਰ ਦਿੱਤੀ ਗਈ ਹੈ।