ਹੋਲੀ 'ਤੇ ਕੁਦਰਤੀ ਰੰਗ ਵਰਤਣ ਦੀ ਅਪੀਲ
ਹੋਲੀ 'ਤੇ ਕੁਦਰਤੀ ਰੰਗਾਂ ਦੀ ਵਰਤੋਂ ਕਰਨ ਦੀ ਅਪੀਲ
Publish Date: Tue, 03 Mar 2026 07:35 PM (IST)
Updated Date: Tue, 03 Mar 2026 07:38 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਸ਼ਿਵ ਸਕਦੀ ਮੰਦਰ ਰੋਜ਼ ਪਾਰਕ ਵਿਖੇ ਫੁੱਲ ਦੀ ਹੋਲੀ ਪ੍ਰੋਗਰਾਮ ਕਰਵਾਇਆ। ਅਪਾਹਜ ਆਸ਼ਰਮ ਦੀ ਉੱਪ ਚੇਅਰਮੈਨ ਤੇ ਭਜਨ ਗਾਇਕਾ ਸੁਨੀਤਾ ਕਪੂਰ ਨੇ ਆਪਣੇ ਸੁਰੀਲੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਸ਼੍ਰੀ ਰਾਧਾ-ਕ੍ਰਿਸ਼ਨ ਦੇ ਪਿਆਰ ’ਚ ਰੰਗਿਆ। ਹਰ ਕਿਸੇ ਨੂੰ ਰਾਧਾ ਦੇ ਨਾਮ 'ਤੇ ਨੱਚਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਟਕਰਾਅ ਦੇ ਮੌਜੂਦਾ ਮੁਸ਼ਕਲ ਹਾਲਾਤਾਂ ’ਚ ਹਰ ਕਿਸੇ ਨੂੰ ਆਪਣਾ ਮਨੋਬਲ ਬਣਾਈ ਰੱਖਣ ਲਈ ਰਾਧਾ-ਕ੍ਰਿਸ਼ਨ ਦਾ ਧਿਆਨ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਹੀ ਪੂਰੀ ਦੁਨੀਆ ’ਚ ਸ਼ਾਂਤੀ ਸਥਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਪਰਮਾਤਮਾ ’ਚ ਧਿਆਨ ਤੇ ਵਿਸ਼ਵਾਸ ਹੀ ਸਾਨੂੰ ਪਿਆਰ, ਸਦਭਾਵਨਾ ਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਹੋਲੀ 'ਤੇ ਰਸਾਇਣ-ਮੁਕਤ ਰੰਗਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਵਾਤਾਵਰਨ ਤੇ ਜਾਨਵਰਾਂ ਨੂੰ ਨੁਕਸਾਨ ਨਾ ਪਹੁੰਚੇ। ਸ਼੍ਰੀ ਸ਼ਿਵ ਸ਼ਕਤੀ ਮੰਦਰ ਦੇ ਪੁਜਾਰੀ ਨੇ ਭਜਨ ਗਾਇਕਾ ਸੁਨੀਤਾ ਕਪੂਰ ਦੇ ਸੁਰੀਲੇ ਤੇ ਭਗਤੀ ਭਰੇ ਭਜਨਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਸ਼ੀਰਵਾਦ ਦਿੱਤਾ। ਇਸ ਮੌਕੇ ਮਧੂ ਸਿੱਕਾ, ਅਨੁ ਜੈਨ, ਕੁਸੁਮ ਸਚਦੇਵਾ, ਸੁਮਨ ਕੱਕੜ, ਡਾ. ਸ਼ਿਵਾਨੀ ਅਰੋੜਾ, ਕਿਰਨ ਸਚਦੇਵਾ, ਈਸ਼ਵਰ ਸਚਦੇਵਾ ਤੇ ਰੋਜ਼ ਪਾਰਕ ਦੇ ਪ੍ਰਧਾਨ ਰਵੀ ਮਹਿੰਦਰਾ ਨੇ ਸੁਨੀਤਾ ਕਪੂਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।