ਰਾਮ ਹਾਲ ਦੇ ਨਵੀਨੀਕਰਨ ਲਈ ਸਹਿਯੋਗ ਦੀ ਲੋੜ : ਸ਼ਰਮਾ
ਰਾਮ ਹਾਲ ਦੇ ਨਵੀਨੀਕਰਨ ਲਈ ਸਹਿਯੋਗ ਦੀ ਅਪੀਲ – ਸੁਨੀਲ ਸ਼ਰਮਾ
Publish Date: Mon, 02 Mar 2026 08:51 PM (IST)
Updated Date: Mon, 02 Mar 2026 08:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਜੀਨੀਅਰਿੰਗ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਕਨਵੀਨਰ ਸੁਨੀਲ ਸ਼ਰਮਾ ਨੇ ਸ਼੍ਰੀ ਰਾਮ ਮੰਦਰ, ਛੋਟੀ ਅਯੁੱਧਿਆ ’ਚ ਸਥਿਤ ਰਾਮ ਹਾਲ ਦੇ ਨਵੀਨੀਕਰਨ ਲਈ ਸਮਾਜ ਦੇ ਸਮੂਹ ਸ਼ਰਧਾਲੂਆਂ ਤੇ ਰਾਮ ਭਕਤਾਂ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਸ ਪਵਿੱਤਰ ਕਾਰਜ ਲਈ ਧਾਰਮਿਕ ਗਤੀਵਿਧੀਆਂ ’ਚ ਅਗੇਅਨ ਰਹਿੰਦੇ ਸੁਨੀਲ ਸ਼ਰਮਾ ਤੇ ਲਲਿਤ ਮਿੱਤਲ ਵੱਲੋਂ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਬਾਂਸਲ ਨੂੰ 2 ਲੱਖ ਰੁਪਏ ਦੀ ਰਕਮ ਭੇਟ ਕੀਤੀ ਗਈ। ਨਾਲ ਹੀ ਉਨ੍ਹਾਂ ਨੇ ਰਾਮ ਹਾਲ ’ਚ ਲਾਏ ਜਾਣ ਵਾਲੇ ਸਾਰੇ ਏਸੀ ਦੀ ਸੇਵਾ ਦਾ ਪੂਰਾ ਖਰਚਾ ਸੇਵਾ ਭਾਵ ਨਾਲ ਉਠਾਉਣ ਦਾ ਐਲਾਨ ਕੀਤਾ ਤੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੁਨੀਲ ਸ਼ਰਮਾ ਨੇ ਕਿਹਾ ਕਿ ਮੰਦਰ ਸਮਾਜ ਦੀ ਆਸਥਾ ਦਾ ਕੇਂਦਰ ਹੁੰਦਾ ਹੈ ਤੇ ਇਸ ਦੇ ਵਿਕਾਸ ਤੇ ਸੇਵਾ ਕਾਰਜਾਂ ’ਚ ਹਰ ਇਕ ਵਿਅਕਤੀ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਰਾਮ ਹਾਲ ਦੇ ਨਵੀਨੀਕਰਨ ਤੋਂ ਬਾਅਦ ਧਾਰਮਿਕ ਸਮਾਗਮਾਂ ਤੇ ਸਮਾਜਿਕ ਗਤੀਵਿਧੀਆਂ ਹੋਰ ਵੀ ਸੁਚੱਜੇ ਤੇ ਵਿਵਸਥਿਤ ਢੰਗ ਨਾਲ ਕਰਵਾਈਆਂ ਜਾ ਸਕਣਗੀਆਂ।ਇਸ ਮੌਕੇ ਮੰਦਰ ਦੇ ਠਾਕੁਰ ਜੀ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।