1196 ਮੁਲਾਜ਼ਮਾਂ ਦੀ ਭਰਤੀ ਲਈ ਫਾਰਮ ਭਰਨ ਲਈ ਅਰਜ਼ੀਆਂ ਦੇਣ ਦੀ ਲੱਗੀ ਭੀੜ
1196 ਮੁਲਾਜ਼ਮਾਂ ਦੀ ਭਰਤੀ ਲਈ ਫਾਰਮ ਭਰਨ ਲਈ ਅਰਜ਼ੀਆਂ ਦੇਣ ਦੀ ਲੱਗੀ ਭੀੜ
Publish Date: Thu, 15 Jan 2026 06:59 PM (IST)
Updated Date: Fri, 16 Jan 2026 04:10 AM (IST)

- ਨਿਗਮ ਸੁਵਿਧਾ ਸੈਂਟਰ ’ਚ ਖੁੱਲ੍ਹਿਆ ਵੱਖਰਾ ਕਾਊਂਟਰ - ਬਾਹਰ ਬੈਠੇ ਏਜੰਟਾਂ ਵੀ ਭਰ ਰਹੇ ਫਾਰਮ, 27 ਤਕ ਲਈਆਂ ਜਾਣਗੀਆਂ ਅਰਜ਼ੀਆਂ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ’ਚ 1196 ਮੁਲਾਜ਼ਮਾਂ ਦੀ ਭਰਤੀ ਲਈ ਵੀਰਵਾਰ ਤੋਂ ਅਰਜ਼ੀਆਂ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ। ਵੀਰਵਾਰ ਪਹਿਲੇ ਦਿਨ ਨਗਰ ਨਿਗਮ ਦੇ ਸੁਵਿਧਾ ਸੈਂਟਰ ਤੇ ਬਾਹਰ ਬੈਠੇ ਏਜੰਟਾਂ ਕੋਲ ਅਰਜ਼ੀਆਂ ਦਾਖ਼ਲ ਕਰਨ ਵਾਲੇ ਉਮੀਦਵਾਰਾਂ ਦੀ ਭੀੜ ਲਗਣੀ ਸ਼ੁਰੂ ਹੋ ਗਈ ਅਤੇ ਵੀਰਵਾਰ ਨੂੰ ਅਰਜ਼ੀਆਂ ਦਾਖ਼ਲ ਕਰਨ ਦਾ ਪਹਿਲਾ ਦਿਨ ਹੋਣ ਕਰ ਕੇ ਸ਼ੁਰੂ ’ਚ ਤਾਂ ਕੋਈ ਵਧੇਰੇ ਬਿਨੈਕਾਰ ਨਹੀਂ ਦੇਖੇ ਗਏ ਕਿਉਂਕਿ ਭਾਰੀ ਠੰਢ ਹੋਣ ਕਾਰਨ ਸ਼ੁਰੂ ਤਾਂ ਕੁਝ ਦੇਖਣ ਲਈ ਨਹੀਂ ਮਿਲਿਆ, ਜਿਸ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਉਸ ਤਰ੍ਹਾਂ ਹੀ ਬਿਨੈਕਾਰਾਂ ਦੀ ਭੀੜ ਵਧਦੀ ਗਈ। ਨਗਰ ਨਿਗਮ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੀ 1196 ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਹੈ, ਉਨ੍ਹਾਂ ’ਚ ਸਫਾਈ ਸੇਵਕ, ਸੀਵਰਮੈਨ, ਮਾਲੀ ਆਦਿ ਸ਼ਾਮਿਲ ਹਨ। ਇਹ ਭਰਤੀ ਮੈਰਿਟ ਦੇ ਹਿਸਾਬ ਨਾਲ ਕੀਤੀ ਜਾਵੇਗੀ। ਬਿਨੈਕਾਰਾਂ ਲਈ ਨਗਰ ਨਿਗਮ ਨੇ ਅਰਜ਼ੀਆਂ ਲੈਣ ਲਈ ਨਿਗਮ ਦੇ ਬੇਸਮੈਂਟ ’ ਚ ਬਣੇ ਸੁਵਿਧਾ ਸੈਂਟਰ ’ਚ ਖ਼ਾਸ ਕਾਉਂਟਰ ਕਾਇਮ ਕੀਤਾ ਗਿਆ ਹੈ, ਉਥੇ ਨਿਗਮ ਦੀ ਵੈਬਸਾਈਟ ਤੇ ਵੀ ਸਿਧੇ ਤੌਰ ’ਤੇ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਹ ਵਰਨਣਯੋਗ ਹੈ ਕਿ ਜਿਹੜੀ 1196 ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਹੈ, ਉਹ ਸਥਾਨਕ ਪੱਧਰ ’ਤੇ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਨਿਗਮ ਨੂੰ 1196 ਮੁਲਾਜ਼ਮਾਂ ਦੀ ਭਰਤੀ ਲਈ ਹਰੀ ਝੰਡੀ ਦੇ ਦਿੱਤੀ ਹੋਈ ਹੈ।