ਭਾਈ ਸਾਹਿਬ ਡਾ. ਦਲੀਪ ਸਿੰਘ ਨਮਿਤ ਅੰਤਿਮ ਅਰਦਾਸ ਹੋਈ
ਭਾਈ ਸਾਹਿਬ ਡਾ. ਦਲੀਪ ਸਿੰਘ ਨਮਿਤ ਅੰਤਿਮ ਅਰਦਾਸ ਹੋਈ
Publish Date: Sun, 22 Feb 2026 07:31 PM (IST)
Updated Date: Sun, 22 Feb 2026 07:34 PM (IST)

- ਭਾਈ ਸਾਹਿਬ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ : ਬੁਲਾਰੇ - ਅੰਤਿਮ ਅਰਦਾਸ ’ਚ ਪਹੁੰਚੀਆਂ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਉੱਘੀ ਪੰਥਕ ਸ਼ਖ਼ਸੀਅਤ ਤੇ ਸੇਵਕ ਪਬਲਿਕ ਹਾਈ ਸਕੂਲ ਨਕੋਦਰ ਦੇ ਬਾਨੀ ਭਾਈ ਸਾਹਿਬ ਡਾ. ਦਲੀਪ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਸੇਵਕ ਸਕੂਲ ਵਿਖੇ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਅਨੁਸਾਰ ਸੰਪੰਨ ਹੋਈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਤੇ ਪੰਥਕ ਆਗੂਆਂ ਨੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਅਖੰਡ ਕੀਰਤਨੀ ਜਥਾ ਜਲੰਧਰ ਦੇ ਭਾਈ ਕੁਲਵੰਤ ਸਿੰਘ ਕਾਕੀ ਪਿੰਡ, ਭਾਈ ਜਸਬੀਰ ਸਿੰਘ ਜਲੰਧਰ, ਬੀਬੀ ਹਰਸ਼ਰਨ ਕੌਰ ਨਕੋਦਰ, ਭਾਈ ਬ੍ਰਹਮਜੋਤ ਸਿੰਘ ਆਸਟ੍ਰੇਲੀਆ, ਭਾਈ ਸਰਬਜੀਤ ਸਿੰਘ, ਭਾਈ ਜਗਜੀਤ ਸਿੰਘ ਤੇ ਹੋਰ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਕਿਤਾਬਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪ੍ਰੋ. ਮੋਹਨ ਸਿੰਘ, ਸਾਬਕਾ ਐੱਸਡੀਓ ਬਲਵਿੰਦਰ ਸਿੰਘ, ਬੀਬੀ ਗੁਰਜੀਤ ਕੌਰ, ਭਾਈ ਪਰਮਜੀਤ ਸਿੰਘ ਯੂਕੇ ਅਤੇ ਸੁਖਵਿੰਦਰ ਸਿੰਘ ਬਿੱਲਾ ਸੰਧੂ ਨੇ ਕਿਹਾ ਕਿ ਭਾਈ ਸਾਹਿਬ ਦਾ ਸਾਰਾ ਜੀਵਨ ਸਾਦਗੀ, ਨਿਮਰਤਾ ਅਤੇ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਉਨ੍ਹਾਂ ਨੇ ਕਦੇ ਵੀ ਆਪਣੀ ਸੇਵਾ ਦਾ ਪ੍ਰਗਟਾਵਾ ਨਹੀਂ ਕੀਤਾ ਅਤੇ ਸਾਰੀ ਉਮਰ ਨਾਮ-ਬਾਣੀ ਤੇ ਸਿੱਖਿਆ ਦੇ ਪਾਸਾਰ ਲਈ ਸਮਰਪਿਤ ਰਹੇ। ਵਿੱਦਿਆ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਲਾਇਆ ਗਿਆ ਬੂਟਾ ‘ਸੇਵਕ ਸਕੂਲ’ ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦਾ ਰਹੇਗਾ ਅਤੇ ਉਨ੍ਹਾਂ ਦਾ ਸਾਦਗੀ ਭਰਿਆ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਇਕ ਚਾਨਣ ਮੁਨਾਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਵੱਲੋਂ ਜੋ ਪ੍ਰਾਜੈਕਟ ਸ਼ੁਰੂ ਕੀਤੇ ਜਾਣੇ ਸਨ, ਉਨ੍ਹਾਂ ਨੂੰ ਹੁਣ ਸੰਗਤ ਵੱਲੋਂ ਨੇਪਰੇ ਚਾੜ੍ਹਿਆ ਜਾਵੇਗਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਇੰਦਰਜੀਤ ਸਿੰਘ ਰਾਣਾ, ਹਰਜਿੰਦਰ ਸਿੰਘ ਖਾਲਸਾ ਤੇ ਪ੍ਰਭਸ਼ਰਨ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੁੱਚੀ ਸੰਗਤ ਵੱਲੋਂ ਅਕਾਲ ਪੁਰਖ ਅੱਗੇ ਭਾਈ ਸਾਹਿਬ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ, ਸਹਾਇਕ ਕਮਿਸ਼ਨਰ ਲੁਧਿਆਣਾ ਹਰਨਰਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ, ਚੇਅਰਮੈਨ ਹਰਪਾਲ ਸਿੰਘ, ਵਾਈਸ ਚੇਅਰਮੈਨ ਅਜਮੇਰ ਸਿੰਘ ਸ਼ੇਰੋਵਾਲੀਆ, ਸਕੱਤਰ ਐਡਵੋਕੇਟ ਬਲਜੀਤ ਸਿੰਘ, ਡਾ. ਜਗਦੀਸ਼ ਸਿੰਘ, ਮਲਵਿੰਦਰ ਕੌਰ, ਗਗਨਜੀਤ ਸਿੰਘ, ਸੰਦੀਪ ਸਿੰਘ ਖਹਿਰਾ, ਰਾਜਮਨਵਿੰਦਰ ਸਿੰਘ ਕੰਗ ਯੂਕੇ, ਚਰਨਜੀਤ ਸਿੰਘ ਸ਼ੇਰੋਵਾਲੀਆ, ਧਰਮਵੀਰ ਸਿੰਘ, ਅਮਰਜੀਤ ਸਿੰਘ ਮੋਗਾ, ਰਜਿੰਦਰ ਸਿੰਘ ਮੋਗਾ, ਪ੍ਰਿੰਸੀਪਲ ਨਰਿੰਦਰ ਕੌਰ, ਦਰਸ਼ਨ ਸਿੰਘ ਕੈਨੇਡਾ, ਡਾ. ਸੁਰਿੰਦਰ ਸਿੰਘ, ਭਾਈ ਦਲਵਿੰਦਰ ਸਿੰਘ, ਜਸਪਾਲ ਸਿੰਘ ਮੂਸੇਵਾਲ, ਗੁਰਮੁਖ ਸਿੰਘ ਬਾਟੂ, ਪਰਮਜੀਤ ਸਿੰਘ ਖਾਲਸਾ, ਅਕੱਤਰ ਸਿੰਘ, ਕੁਲਦੀਪ ਸਿੰਘ ਯੂਐੱਸਏ, ਇੰਦਰਜੀਤ ਕੌਰ, ਸਿਮਰਤਪਾਲ ਸਿੰਘ, ਮੈਡਮ ਡੇਜ਼ੀ, ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਸਤਵਿੰਦਰ ਸਿੰਘ ਮਿੰਟੂ, ਭਾਈ ਮਲਕੀਤ ਸਿੰਘ ਫਗਵਾੜਾ, ਜੇਪੀ ਸਿੰਘ ਜਲੰਧਰ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।