ਐੱਚਐੱਮਵੀ ਵਿਖੇ ਨਸ਼ੇ ਵਿਰੁੱਧ ਜਾਗਰੂਕਤਾ ਅਭਿਆਨ ਪ੍ਰੋਗਰਾਮ ਕਰਵਾਇਆ
ਐੱਚਐੱਮਵੀ ਵਿਖੇ ਨਸ਼ੇ ਵਿਰੁੱਧ ਜਾਗਰੂਕਤਾ ਅਭਿਆਨ ਪ੍ਰੋਗਰਾਮ ਕਰਵਾਇਆ
Publish Date: Tue, 03 Feb 2026 06:43 PM (IST)
Updated Date: Wed, 04 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਐੱਨਐੱਸਐੱਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਦਿਸ਼ਾ-ਨਿਰਦੇਸ਼ ਅਧੀਨ ਐੱਨਜੀਓ ਅਜੀਤ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਨਸ਼ੇ ਦੇ ਵਿਰੁੱਧ ਜਾਗਰੂਕਤਾ ਅਭਿਆਨ ਵਿਸ਼ੇ ਉੱਪਰ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ। ਐੱਨਐੱਸਐੱਸ ਵਲੰਟੀਅਰਾਂ ਨੇ ਨਸ਼ੇ ਦੇ ਬੁਰੇ ਪ੍ਰਭਾਵਾਂ ਉੁੱਪਰ ਪੋਸਟਰ ਬਣਾ ਕੇ ਪ੍ਰਦਰਸ਼ਨ ਕੀਤਾ ਤੇ ਸਮਾਜ ਨੂੰ ਨਸ਼ਾ ਮੁਕਤ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਿਦਿਆਰਥੀ ਵਰਿੱਧੀ ਵੱਲੋਂ ਨਸ਼ੇ ਦਾ ਸਫਰ ਹਨੇਰੇ ਦਾ ਸਫਰ ਵਿਸ਼ੇ ਉੱਪਰ ਕਵਿਤਾ ਦਾ ਉਚਾਰਨ ਕੀਤਾ ਗਿਆ। ਖੁਸ਼ੀ ਨੇ ਨਸ਼ਾਖੋਰੀ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕੀਤੇ ਤੇ ਨਸ਼ੇ ਦੇ ਕਾਰਨ ਤੇ ਪ੍ਰਭਾਵਾਂ ਉੱਪਰ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਮਾਨਸਿਕ ਰੂਪ ਤੋਂ ਦਿ੍ੜਤਾ ਰੱਖਣੀ ਚਾਹੀਦੀ ਹੈ। ਸਰਦਾਰ ਅਜੀਤ ਸਿੰਘ ਫਾਊਂਡੇਸ਼ਨ ਵੱਲੋਂ ਰਮਨਦੀਪ ਜੋ ਕਿ ਕਾਲਜ ਦੀ ਵਿਦਿਆਰਥਣ ਵੀ ਰਹਿ ਚੁਕੀ ਹੈ, ਨੇ ਆਪਣੇ ਭਾਸ਼ਣ ’ਚ ਵਿਦਿਆਰਥਣਾਂ ਨੂੰ ਨਸ਼ੇ ਵਿਰੁੱਧ ਦਿ੍ੜਤਾ ਨਾਲ ਖੜੇ ਰਹਿਣ ਲਈ ਪ੍ਰੋਤਸਾਹਿਤ ਕੀਤਾ ਤੇ ਆਪਣੇ ਆਸਪਾਸ ਦੇ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ੇ ਤੋਂ ਦੂਰ ਰਹਿ ਕੇ ਹੀ ਸਿਹਤਮੰਦ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਕਾਲਜ ਦੇ ਐਲੂਮੀਨਾਏ ਐਸੋਸੀਏਸ਼ਨ ਦੇ ਪ੍ਰਧਾਨ ਬੀਨੂ ਗੁਪਤਾ ਨੇ ਨਸ਼ੇ ਨੂੰ ਸਮਾਜ ਲਈ ਸਰਾਪ ਕਿਹਾ ਤੇ ਇਸ ਤੋਂ ਬਚਣ ਦਾ ਸੰਦੇਸ਼ ਦਿੱਤਾ। ਪੇਂਟਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੀ ਕਲਾਤਮਕਤਾ ਨੂੰ ਫੇਸ ਪੇਂਟਿੰਗ ਰਾਹੀਂ ਨਸ਼ੇ ਵਿਰੁੱਧ ਪੇਂਟਿੰਗ ਬਣਾ ਕੇ ਪੇਸ਼ ਕੀਤਾ। ਪ੍ਰੋਗਰਾਮ ਦਾ ਸੰਚਾਲਨ ਐੱਨਐੱਸਐੱਸ ਪ੍ਰੋਗਰਾਮ ਆਫਿਸਰ ਡਾ. ਜੋਤੀ ਗੋਗੀਆ ਨੇ ਕੀਤਾ। ਇਸ ਮੌਕੇ ਡਾ. ਨੀਰੂ ਭਾਰਤੀ, ਸਵਿਤਾ ਮਹਿੰਦਰੂ ਤੇ ਡਾ. ਸ਼ੈਲੇਂਦਰ ਮੌਜੂਦ ਸਨ।