ਐਂਥਨੀ ਮਸੀਹ ਨੂੰ ਪੀਆਰਓ ਤੇ ਸਪੋਕਸਪਰਸਨ ਲਾਇਆ
ਐਨਥਨੀ ਮਸੀਹ ਨੂੰ ਪੀਆਰਓ ਤੇ ਸਪੋਕਸ ਪਰਸਨ ਲਗਾਇਆ ਗਿਆ
Publish Date: Mon, 02 Mar 2026 07:40 PM (IST)
Updated Date: Mon, 02 Mar 2026 07:40 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਸੰਤ ਲੂਕ ਚਰਚ ਜਲੰਧਰ ਕੈਂਟ ’ਚ ਬਿਸ਼ਪ ਸਮੂਏਲ ਪੀ ਪ੍ਰਕਾਸ਼ ਮੈਟਰੋਪੋਲੀਟੀਅਨ ਆਫ ਚੇਅਰਮੈਨ ਇੰਡੀਅਨ ਚਰਚ ਟਰੱਸਟੀ ਇੰਡੀਆ ਅੰਗਲੀਕਨ ਚਰਚ ਆਫ ਇੰਡੀਆ, ਬਿਸ਼ਪ ਜੋਨ ਆਸ਼ੀਸ ਡਾਇਓਸੈਸ ਆਫ ਦਿੱਲੀ ਐਗਲੀਕਨ ਚਰਚ ਆਫ ਇੰਡੀਆ, ਬਿਸ਼ਪ ਸੀ ਬਟਰੀਲ (ਕਨੇਡਾ) ਬਿਸ਼ਪ ਐੱਸ ਸਮਾਟਸ, ਐਡਵੋਕੇਟ ਜੋਇਸ ਮਧੁਲਿਕਾ ਸੈਕਟਰੀ ਐਗਲੀਕਨ ਚਰਚ ਆਫ ਇੰਡੀਆ ਤੇ ਬਿਸ਼ਪ ਸੁਨੀਲ ਕੁਮਾਰ ਡਾਇਓਸੈਸ ਆਫ ਅੰਮ੍ਰਿਤਸਰ ਐਗਲੀਕਨ ਚਰਚ ਆਫ ਇੰਡੀਆ ਵੱਲੋ ਐਤਵਾਰ ਨੂੰ ਮਸੀਹ ਸਤਿਸੰਗ ਦੌਰਾਨ ਨੌਜਵਾਨ ਤੇ ਜੋਸੀਲੇ ਲੀਡਰ ਐਂਥਨੀ ਮਸੀਹ ਨੂੰ ਡਾਇਓਸੈਂਸ ਆਫ ਅੰਮ੍ਰਿਤਸਰ ਦਾ ਪੀਆਰਓ ਤੇ ਸਪੋਕਸਮੈਨ ਨਿਯੁਕਤੀ ਪੱਤਰ ਦਿੱਤਾ ਗਿਆ। ਆਏ ਹੋਏ ਸਮੂਏਲ ਪੀ ਪ੍ਰਕਾਸ਼ ਮੈਟਰੋਪੋਲੀਟੀਅਨ ਨੇ ਬੱਚਿਆਂ ਨੂੰ ਆਸ਼ੀਸ਼ ਦਿੱਤੀ। ਇਸ ਮੌਕੇ ਸਮੂਏਲ ਪੀ ਪ੍ਰਕਾਸ਼ ਨੇ ਡਾਇਓਸੈਂਸ ਆਫ ਅੰਮ੍ਰਿਤਸਰ ਬਿਸ਼ਪ ਸੁਨੀਲ ਕੁਮਾਰ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਲਈ ਹੋਰ ਉਤਸ਼ਾਹਿਤ ਕੀਤਾ। ਬਿਸ਼ਪ ਸੁਨੀਲ ਕੁਮਾਰ ਨੇ ਚਰਚ ਦੀ ਸਮੂਹ ਕਲੀਸਿਆ ਵੱਲੋਂ ਆਏ ਹੋਏ ਮੁੱਖ ਮੈਟਰੋਪੋਲੀਟੀਅਨ ਤੇ ਹੋਰਨਾਂ ਬਿਸ਼ਪ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰਿਆਂ ਨੇ ਦੇਸ਼ ਦੀ ਸ਼ਾਤੀ ਲਈ ਪ੍ਰਾਥਨਾ ਕੀਤੀ। ਇਸ ਮੌਕੇ ’ਤੇ ਪਾਦਰੀ ਸਮੂਏਲ, ਪਾਦਰੀ ਇੰਮਾਨਏਲ, ਪਾਦਰੀ ਹੀਰਾ ਲਾਲ ਤੇ ਚਰਚ ਦੇ ਮੁੱਖ ਮੈਂਬਰ ਪਿਟਰ ਪਾਲ, ਮਿਸਟਰ ਵਿਲਬਟ ਸੈਮਸਨ, ਮਿਸਟਰ ਐਨਟਰੀਓ, ਮਿਸਟਰ ਗਿਲਬਟ ਅਤੇ ਸਮੂਹ ਕਲੀਸਿਆ ਸ਼ਾਮਲ ਹੋਏ।