ਸਾਲਾਨਾ ਸੰਤ ਸਮਾਗਮ 20 ਨੂੰ
ਸਾਲਾਨਾ ਸੰਤ ਸਮਾਗਮ 20 ਨੂੰ
Publish Date: Wed, 11 Feb 2026 07:40 PM (IST)
Updated Date: Wed, 11 Feb 2026 07:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਜੋੜੇ ਉਪਲ ਖਾਲਸਾ ਬਾਬਾ ਸ੍ਰੀ ਚੰਦਰ ਜੀ ਸਿਧ ਯੋਗ ਆਸ਼ਰਮ ’ਚ ਬ੍ਰਹਮਲੀਨ 108 ਸ੍ਰੀ ਯੋਗੀ ਨਰਾਇਣ ਜੀ ਦੇ ਦੱਸੇ ਮਾਰਗ ਅਨੁਸਾਰ ਉਨ੍ਹਾਂ ਦੇ ਚੇਲੇ ਸੰਤ ਵਾਸਦੇਵ ਦਾਸ ਵੱਲੋਂ ਆਪਣੇ ਪੂਜਨੀਕ ਦਾਦਾ ਗੁਰੂ ਗੁਰੂਦੇਵ ਮਹੰਤ ਮੁਨੀ ਸੇਵਾਦਾਸ ਜੀ ਦੀ ਯਾਦ ’ਚ ਸਲਾਨਾ ਸੰਤ ਸਮਾਗਮ 20 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 14 ਫਰਵਰੀ ਤੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ ਲੜੀਵਾਰ ਰੱਖੇ ਗਏ ਸ੍ਰੀ ਆਖੰਡ ਪਾਠਾਂ ਦੇ ਭੋਗ 20 ਫਰਵਰੀ ਨੂੰ ਪਾਏ ਜਾਣਗੇ। ਉਪਰੰਤ ਕੀਰਤਨ ਹੋਵੇਗਾ ਤੇ ਪੁੱਜੇ ਸੰਤ ਮਹਾਤਮਾ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ। ਗੁਰੂ ਦਾ ਲੰਗਰ ਅਤੁੱਟ ਵਰਤੇਗਾ।