ਸਾਲਾਨਾ 'ਸਨਮਾਨ ਸਮਾਗਮ' ਕਰਵਾਇਆ
ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਸਾਲਾਨਾ 'ਸਨਮਾਨ ਸਮਾਹੋਰ' ਕਰਵਾਇਆ
Publish Date: Thu, 09 Apr 2026 06:29 PM (IST)
Updated Date: Thu, 09 Apr 2026 06:32 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਨਗਰ-ਫਿਲੌਰ ਰੋਡ 'ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ’ਚ ਸਕੂਲ ਦੇ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਡਾਇਰੈਕਟਰ ਸੰਦੀਪ ਰਾਣਾ ਦੀ ਅਗਵਾਈ ਹੇਠ ਸਾਲਾਨਾ 'ਸਨਮਾਨ ਸਮਾਗਮ' ਕਰਵਾਇਆ ਗਿਆ। ਇਸ ਮੌਕੇ ਚੌਧਰੀ ਵਿਕਰਮਜੀਤ ਸਿੰਘ ਹਲਕਾ ਵਿਧਾਇਕ ਫਿਲੌਰ ਮੁੱਖ ਮਹਿਮਾਨ ਵਲੋਂ ਹਾਜ਼ਰ ਹੋਏ। ਇਸ ਮੌਕੇ ਸੰਸਥਾ ਦੇ ਸੰਸਥਾਪਕ ਸ਼ਕੁੰਤਲਾ ਦੇਵੀ ਪਤਨੀ ਸਵ. ਜਰਨੈਲ ਰਾਣਾ, ਅਨੀਤਾ ਦੇਵੀ, ਪਿ੍ੰਸੀਪਲ ਰਾਈਜਿੰਗ ਸਟਾਰ ਇੰਟਰਨੈਸ਼ਲਨ ਸਕੂਲ ਬਖਲੌਰ, ਦੀਪਕ ਰਾਣਾ ਪਿ੍ੰਸੀਪਲ ਸੇਂਟ ਜੋਸਫ਼ ਸਕੂਲ ਝਿੰਗੜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਮਾਗਮ ਦਾ ਉਦਘਾਟਨ ਸੰਸਥਾ ਦੇ ਪਿ੍ੰਸੀਪਲ ਸੰਦੀਪ ਰਾਣਾ ਵੱਲੋਂ ਵਿਦਿਆਰਥੀਆਂ ਦੇ 'ਸਵਾਗਤਮ' ਤੇ 'ਸਰਸਵਤੀ ਵੰਦਨਾ' ਗੀਤ ਰਾਹੀਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ, ਸੱਭਿਆਚਾਰਕ ਤੇ ਇਨਕਲਾਬੀ ਝਲਕਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬ ਲੋਕ ਨਾਚ ਤੇ ਲੋਕ ਬੋਲੀਆਂ ਵੀ ਪੇਸ਼ ਕੀਤੀਆਂ। ਇਸ ਮੌਕੇ ਸਕੂਲ ਦੀ ਐਡਮਿਨ ਅਮਨਦੀਪ ਕੌਰ, ਚੰਦਨ ਰੇਖਾ, ਰਮਨ, ਪ੍ਰੀਤੀ, ਮਨਪ੍ਰੀਤ ਕੌਰ, ਮਨਦੀਪ ਕੌਰ, ਹਰਜੀਤ ਮਨਪ੍ਰੀਤ ਕੌਰ ਟਾਂਡਾ, ਸੋਨੀਆ, ਮਮਤਾ, ਮਨੀਸ਼ਾ, ਸੀਮਾ, ਸਤਵਿੰਦਰ ਕੁਮਾਰ, ਪਰਮਜੀਤ ਸਿੰਘ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।