ਪਰਜਾਪਤ ਸਭਾ ਨੇ ਧਾਰਮਿਕ ਸਮਾਗਮ ਕਰਵਾਇਆ
ਪਰਜਾਪਤ ਸਭਾ ਵੱਲੋਂ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ
Publish Date: Sun, 29 Mar 2026 06:10 PM (IST)
Updated Date: Sun, 29 Mar 2026 06:12 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪਰਜਾਪਤੀ ਸਭਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਦੱਸਿਆ ਕਿ ਪਰਜਾਪਤ ਸਭਾ ਨਾਭਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਭਾਈ ਬੁੱਧੂ ਸ਼ਾਹ ਜੀ, ਗੁਲਵਾਨ ਘਾਟੀ ਦੇ ਮਹਾਨ ਸ਼ਹੀਦ ਗੁਰਤੇਜ ਸਿੰਘ ਫੌਜੀ ਤੇ ਸਵ. ਬਲਜੀਤ ਸਿੰਘ ਨਾਭਾ ਦੀ ਯਾਦ ’ਚ ਪ੍ਰਧਾਨ ਸੰਤ ਰਾਮ ਦੀ ਅਗਵਾਈ ’ਚ ਕਰਵਾਏ ਗਏ ਸਾਲਾਨਾ ਧਾਰਮਿਕ ਸਮਾਗਮ ’ਚ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਉਪਰੰਤ ਸਭਾ ਦੇ ਸਵ. ਪ੍ਰਧਾਨ ਬਲਜੀਤ ਸਿੰਘ ਮੱਖਣ ਟੋਡਰਵਾਲ ਦੀ ਯਾਦ ’ਚ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਸਰੀਹ ਨੇ ਦੱਸਿਆ ਕਿ ਪੰਜਾਬ ਪਜਾਪਤੀ ਸਭਾ ਦੇ ਹੈੱਡ ਆਫਿਸ ਵੱਲੋਂ ਨਾਭਾ ਪਰਜਾਪਤ ਸਭਾ ਨੂੰ ਬਿਲਡਿੰਗ ਫੰਡ ਤੇ ਹੋਰ ਭਲਾਈ ਦੇ ਕਾਰਜਾਂ ਲਈ 21 ਹਜਾਰ ਰੁਪਏ ਦੀ ਰਾਸ਼ੀ, ਸਭਾ ਦੇ ਸਲਾਹਕਾਰ ਐੱਨਆਰਆਈ ਕਲਵੰਤ ਸਿੰਘ ਗੋਰਾ ਵੱਲੋਂ 51 ਹਜ਼ਾਰ ਰੁਪਏ ਦੀ ਰਾਸ਼ੀ, ਕੇਵਲ ਸਿੰਘ ਚੇਹਾਨ ਚੇਅਰਮੈਨ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ, ਜੀਤ ਸਿੰਘ ਯੂਕੇ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਪਜਾਪਤੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ, ਪੈਟਰਨ ਸ਼ਿਵਦੇਵ ਸਿੰਘ ਬੇਹਗਲ, ਚੇਅਰਮੈਨ ਕੇਵਲ ਸਿੰਘ ਚੌਹਾਨ ਯੂਕੇ, ਜਨਰਲ ਸਕੱਤਰ ਮੱਖਣ ਸਿੰਘ ਡੱਬ, ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਨਾਭਾ ਰਿਆਸਤ ਦੀ ਮਾਹਾਰਾਣੀ ਪ੍ਰੀਤੀ ਸਿੰਘ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਪ੍ਰਧਾਨ ਸਤਵੰਤ ਸਿੰਘ ਸੋਖਲ, ਜਸਕੀਰਤ ਸਿੰਘ ਜੱਸਾ, ਵੇਦ ਚੰਦ ਮੰਡੇਰ, ਰਣਜੀਤ ਸਿੰਘ, ਬਲਜੀਤ ਸਿੰਘ ਫੌਜੀ, ਤੇਜਾ ਸਿੰਘ ਸੀਨੀਅਰ ਮੀਤ ਪ੍ਰਧਾਨ, ਰਵੀ ਸੋਖਲ, ਡਾ. ਹਰਪ੍ਰੀਤ ਸਿੰਘ, ਜਰਨੈਲ ਸਿੰਘ ਆਦਿ ਵੱਲੋਂ ਪੜ੍ਹਾਈ ਤੇ ਖੇਡਾਂ ’ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।