ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨੇ
ਹਰੀਪੁਰ ਦੇ ਸਰਕਾਰੀ ਕੋ-ਐਜੂਕੇਸ਼ਨਲ ਸੈਕੰਡਰੀ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Publish Date: Tue, 10 Feb 2026 06:26 PM (IST)
Updated Date: Tue, 10 Feb 2026 06:29 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਬੱਬਰ ਕਰਮ ਸਿੰਘ ਸ਼ਹੀਦ ਸਰਕਾਰੀ ਕੋ-ਐਜੂਕੇਸ਼ਨਲ ਸੈਕੰਡਰੀ ਸਕੂਲ ਹਰੀਪੁਰ ’ਚ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਕੰਪਲੈਕਸ ’ਚ ਕਰਵਾਇਆ ਗਿਆ। ਸਮਾਗਮ ਦੌਰਾਨ ਸੈਸ਼ਨ 2024–25 ’ਚ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਸਕੂਲ ਦੇ ਵਿਕਾਸ ਲਈ ਕਈ ਐੱਨਆਰਆਈ ਤੇ ਪਤਵੰਤੇ ਸੱਜਣਾਂ ਵੱਲੋਂ ਖੁਲ੍ਹ ਕੇ ਮਾਲੀ ਸਹਿਯੋਗ ਦਿੱਤਾ ਗਿਆ। ਦਾਨੀ ਸੱਜਣਾਂ ’ਚ ਅੰਮ੍ਰਿਤਪਾਲ ਸਿੰਘ ਬੋਬੀ (ਫਿਲੀਪੀਨ), ਲਾਲੀ ਗੁਰਾਇਆ (ਕੈਨੇਡਾ), ਜਸਪਾਲ ਸਿੰਘ (ਕੈਨੇਡਾ), ਸੇਵਾ ਸਿੰਘ ਬਸਰਾ (ਕੈਨੇਡਾ), ਕਸ਼ਮੀਰ ਸਿੰਘ (ਕੈਨੇਡਾ), ਬਲਜਿੰਦਰ ਸਿੰਘ ਲਾਡੀ, ਸੋਹਣਜੀਤ ਸਿੰਘ, ਜਸਪਾਲ ਸਿੰਘ (ਡੀਐੱਫਐੱਸਓ), ਗੁਰਸ਼ੇਰ ਸਿੰਘ, ਭੁਪਿੰਦਰ ਸਿੰਘ ਪੰਚ, ਹਰਵਿੰਦਰ ਸਿੰਘ ਬਿੱਲਾ (ਫਿਲੀਪੀਨ), ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਸਾਧੂ ਸਿੰਘ, ਲਖਵੀਰ ਸਿੰਘ (ਸਾਬਕਾ ਲੈਕਚਰਾਰ), ਵਿਦਿਆਰਥੀ ਗੁਰਜਿੰਦਰ ਸਿੰਘ ਸਮੇਤ ਹੋਰ ਐੱਨਆਰਆਈ ਤੇ ਪਤਵੰਤੇ ਸੱਜਣ ਸ਼ਾਮਲ ਸਨ। ਸਕੂਲ ਦੀ ਹੈਡ ਟੀਚਰ ਮੀਨਾਕਸ਼ੀ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਮਾਲੀ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ’ਚ ਸਰਪੰਚ ਡਾ. ਨਿਰਮਲ ਕੌਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਸਕੂਲ ਦੇ ਵਿਦਿਆਰਥੀ ਵਧੀਆ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਐੱਨਆਰਆਈ ਵੀਰ ਤੇ ਸਮੂਹ ਨਗਰ ਨਿਵਾਸੀ ਭਵਿੱਖ ’ਚ ਵੀ ਸਕੂਲ ਦੀ ਇੰਝ ਹੀ ਮਦਦ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਹਜਾਰਾ (ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਜਗਜੀਤ ਸਿੰਘ ਜੱਗੀ (ਬਲਾਕ ਸੰਮਤੀ ਮੈਂਬਰ), ਰਣਵੀਰ ਸਿੰਘ ਸੇਠੀ (ਪ੍ਰਧਾਨ ਨੌਜਵਾਨ ਸਭਾ ਹਰੀਪੁਰ), ਸੁਰਿੰਦਰ ਸਿੰਘ ਪੰਚ, ਨਰਿੰਦਰ ਪਾਲ ਪੰਚ, ਦਲਜੀਤ ਸਿੰਘ ਪੰਚ, ਜੋਤੀ ਪੰਚ, ਜਗੀਰ ਕੌਰ ਪੰਚ, ਗੁਰਪ੍ਰੀਤ ਕੌਰ ਪੰਚ, ਸਨਦੀਪ ਕੌਰ ਪੰਚ, ਬਲਵੀਰ ਸਿੰਘ ਦਿਉਲ, ਆਸਵੰਤ ਸਿੰਘ ਦਿਉਲ, ਮਾਸਟਰ ਦਵਿੰਦਰ ਸਿੰਘ, ਅਨੀਤਾ, ਮਾਸਟਰ ਅੰਕੁਰ ਅਰੋੜਾ, ਮਾਸਟਰ ਸ਼ਿਵ ਕਰਨ, ਨੀਨਾ ਗੁਪਤਾ, ਹਰਜਿੰਦਰ ਕੌਰ, ਸੁਖਰਾਜ ਕੌਰ, ਕੋਮਲ, ਅਮਨਜੋਤ, ਦੀਪਿਕਾ, ਮਨਜੀਤ ਕੌਰ, ਗੁਰਮੀਤ ਸਿੰਘ, ਦਲਜੀਤ ਸਿੰਘ ਦਿਉਲ, ਹਰਮਿੰਦਰ ਸਿੰਘ, ਕਰਨਜੀਤ ਸਿੰਘ ਹੈਪੀ (ਬਲਾਕ ਪ੍ਰਧਾਨ), ਸੋਨੀ ਧਲਿਆਣਾ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਪਤਵੰਤੇ ਸੱਜਣ ਹਾਜ਼ਰ ਸਨ।