ਆਰੀਆ ਸਮਾਜ ਮੰਦਰ ਸੰਤ ਨਗਰ ’ਚ ਸਾਲਾਨਾ ਮਹਾ ਉਤਸਵ ਮਨਾਇਆ
ਆਰੀਆ ਸਮਾਜ ਮੰਦਿਰ ਸੰਤ ਨਗਰ ਵਿਖੇ ਸਲਾਨਾ ਮਹਾਂ ਉਤਸਵ ਮਨਾਇਆ
Publish Date: Sun, 29 Mar 2026 09:36 PM (IST)
Updated Date: Mon, 30 Mar 2026 04:12 AM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਐਤਵਾਰ ਨੂੰ ਆਰੀਆ ਸਮਾਜ ਮੰਦਰ, ਸੰਤ ਨਗਰ ਬਸਤੀ ਸ਼ੇਖ ਵੱਲੋਂ ਸਲਾਨਾ ਮਹਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਸਪੁੱਤਰ ਅਤੁਲ ਭਗਤ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦਾ ਆਗਾਜ਼ ਪੰਡਿਤ ਵਿਜੈ ਸ਼ਾਸਤਰੀ ਤੇ ਪੰਡਿਤ ਮਨੋਹਰ ਲਾਲ ਵੱਲੋਂ ਹਵਨ ਯੱਗ ਕਰ ਕੇ ਕੀਤਾ ਗਿਆ, ਜਿਸ ’ਚ ਨਿਰਮਲ ਆਰੀਆ, ਸੌਰਵ ਕਾਲੇ, ਸੰਦੀਪ, ਪ੍ਰਦੀਪ, ਸਵਰਾਜ, ਵਿਜੈ ਭਗਤ, ਸੁਰਿੰਦਰ ਮੋਹਨ ਐਡਵੋਕੇਟ, ਲਲਿਤ ਮੋਹਨ, ਸੌਰਭ ਨੇ ਹਵਨ ਯੱਗ ’ਚ ਆਹੂਤੀਆਂ ਪਾਈਆਂ। ਉਪਰੰਤ ਝੰਡੇ ਦੀ ਰਸਮ ਪੰਡਿਤ ਮਨੋਹਰ ਲਾਲ ਦੀ ਰਹਿਨੁਮਾਈ ਹੇਠ ਕਮਲ ਆਰੀਆ ਵੱਲੋਂ ਨਿਭਾਈ ਗਈ। ਇਸ ਮੌਕੇ ਮੁੱਖ ਮਹਿਮਾਨ ਅਤੁਲ ਭਗਤ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ, ਜਿਸ ਦਾ ਮੁੱਖ ਉਦੇਸ਼ ਵੈਦਿਕ ਧਰਮ ਦੇ ਮੂਲ ਸਿਧਾਂਤਾਂ ਨੂੰ ਦੁਬਾਰਾ ਜਾਗਰੂਕ ਕਰਨਾ ਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਨੇ ਸਮਾਜ ’ਚ ਫੈਲੀਆਂ ਕੁਰੀਤੀਆਂ, ਅੰਧ ਵਿਸ਼ਵਾਸ ਤੇ ਹਨੇਰੇ ਚ ਫਸੇ ਲੋਕਾਂ ਨੂੰ ਗਿਆਨ ਰਾਹੀ ਬਾਹਰ ਕੱਢਣ ਲਈ ਆਪਣਾ ਜੀਵਨ ਸਮਰਪਿਤ ਕੀਤਾ। ਆਰੀਆਂ ਸਮਾਜ ਨੇ ਵਿਦਿਆ ਦੇ ਪ੍ਰਸਾਰ ਖਾਸ ਕਰ ਕੇ ਵੈਦਿਕ ਵਿਦਿਆ ਤੇ ਸਮਾਜਿਕ ਸੁਧਾਰਾਂ ’ਤੇ ਜ਼ੋਰ ਦਿੱਤਾ। ਇਹ ਸਮਾਜਿਕ ਨਿਆ ਤੇ ਬਰਾਬਰੀ ਦੇ ਸਿਧਾਂਤਾਂ ’ਤੇ ਆਧਾਰਤ ਹੈ। ਭਗਤ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਦੇ ਯਤਨਾਂ ਨਾਲ ਆਰੀਆ ਸਮਾਜ ਨੇ ਭਾਰਤੀ ਸਮਾਜ ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਆਰੀਆ ਸਮਾਜ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਅਤੁਲ ਭਗਤ ਦਾ ਉਚੇਚੇ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ਼ੁਦੇਸ਼ ਆਰੀਆ, ਕੌਂਸਲਰ ਤਰਸੇਮ ਲਖੋਤਰਾ, ਮੁਕਲ ਭਗਤ ,ਅਰੁਣ ਆਰੀਆ, ਪੰਡਿਤ ਸ਼ਸ਼ੀਕਾਂਤ, ਜੈ ਚੰਦ, ਡਾਕਟਰ ਹਰੀਸ਼, ਵੀਰ ਮਾਨ, ਕੌਂਸਲਰ ਪਤੀ ਸੁਦੇਸ਼ ਭਗਤ, ਸਾਹਿਲ ਕੁਮਾਰ, ਸੌਰਵ ਕਾਲੇ ਆਦਿ ਵੀ ਮੌਜੂਦ ਸਨ, ਉਪਰੰਤ ਅਟੁੱਟ ਲੰਗਰ ਵੀ ਵਰਤਾਇਆ ਗਿਆ।