ਦਰਬਾਰ ਮੁਰਸ਼ਦ ਪੀਰ ਲੱਖ ਦਾਤਾ ਜੀ ਦਾ ਮੇਲਾ ਭਲਕੇ ਤੋਂ
ਦਰਬਾਰ ਮੁਰਸ਼ਦ ਪੀਰ ਲੱਖ ਦਾਤਾ ਜੀ ਛੋਕਰਾਂ ਵਿਖੇ ਸਾਲਾਨਾ ਜੋੜ ਮੇਲਾ 19, 20 ਮਾਰਚ ਨੂੰ
Publish Date: Tue, 17 Mar 2026 06:42 PM (IST)
Updated Date: Tue, 17 Mar 2026 06:46 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਦਰਬਾਰ ਮੁਰਸ਼ਦ ਪੀਰ ਲੱਖ ਦਾਤਾ ਜੀ ਦੇ ਅਸਥਾਨ ਤੇ ਦਰਬਾਰ ਮੁਰਸ਼ਦ ਲੱਖ ਦਾਤਾ ਜੀ ਮੈਨੇਜਮੈਂਟ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ 19 ਤੇ 20 ਮਾਰਚ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਮੁਖਤਿਆਰ ਲੋਹਟ, ਠੇਕੇਦਾਰ ਵਰਿੰਦਰ ਕੁਮਾਰ ਤੇ ਸੈਕਟਰੀ ਸੁਰਿੰਦਰ ਕੁਮਾਰ ਬਾਟਾ ਨੇ ਦੱਸਿਆ ਕਿ 19 ਮਾਰਚ ਨੂੰ ਸਵੇਰੇ 11 ਵਜੇ ਚਾਦਰ ਤੇ ਝੰਡੇ ਦੀ ਰਸਮ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਉਪਰੰਤ ਕੱਵਾਲ ਨਜ਼ਾਕਤ ਅਲੀ ਫੇਜ਼ (ਮਾਲੇਰਕੋਟਲੇ ਵਾਲੇ), ਮੰਗਲ ਮੰਗੀ ਜਮਲਾ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। 20 ਮਾਰਚ ਨੂੰ ਪੰਜਾਬੀ ਗਾਇਕ ਪੰਮਾ ਡੂਮੇਵਾਲ ਤੇ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਛੋਕਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਰਾਤ 9 ਵਜੇ ਸੁੱਖਾ ਰਾਮ ਸਰੋਆ ਐਂਡ ਪਾਰਟੀ ਰਾਹੋਂ ਵਾਲੇ ਡਰਾਮਾ ਪੇਸ਼ ਕਰਨਗੇ। ਇਸ ਮੌਕੇ ਦੋ ਦਿਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ।