ਪਿੰਡ ਪੰਡੋਰੀ ਖਾਸ ’ਚ ਸਮੂਹ ਸ਼ਹੀਦਾਂ ਦੀ ਯਾਦ ’ਚ ਸਾਲਾਨਾ ਸਮਾਗਮ ਕਰਵਾਇਆ
ਪਿੰਡ ਪੰਡੋਰੀ ਖਾਸ ਵਿਖੇ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ’ਚ ਸਾਲਾਨਾ ਸਮਾਗਮ ਕਰਵਾਇਆ
Publish Date: Sun, 29 Mar 2026 06:15 PM (IST)
Updated Date: Mon, 30 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਪੰਡੋਰੀ ਖਾਸ ’ਚ 28 ਮਾਰਚ ਨੂੰ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ’ਚ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਤੇ ਸਮੂਹ ਖ਼ਾਲਸਾ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਪੰਥ ਦੇ ਪ੍ਰਚਾਰਕ ਗਿਆਨੀ ਮਨਜਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗਿਆਨੀ ਤਰਲੋਚਨ ਸਿੰਘ ਨੇ ਕਵੀਸ਼ਰੀ ਰਾਹੀਂ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਭਾਈ ਕਸ਼ਮੀਰ ਸਿੰਘ ਚਾਚੋਵਾਲ ਤੇ ਗਿਆਨੀ ਸਤਨਾਮ ਸਿੰਘ ਖਾਲਸਾ ਨੇ ਕਵੀਸ਼ਰੀ ਦੇ ਸ਼ੇਅਰ ਪੇਸ਼ ਕਰ ਕੇ ਸੰਗਤ ਨੂੰ ਕੀਲਿਆ। ਇਸ ਮੌਕੇ ਮਨਜੋਤ ਸਿੰਘ ਗੜ੍ਹਦੀਵਾਲ, ਡਾ. ਪ੍ਰਸ਼ੋਤਮ ਲਾਲ ਮੱਲੀ (ਸਕੱਤਰ, ਮੱਲੀ ਵੈੱਲਫੇਅਰ ਸੁਸਾਇਟੀ) ਤੇ ਦਲਬੀਰ ਸਿੰਘ ਖਾਲਸਾ ਮਹੇੜੂ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਡਾ. ਇਕਬਾਲ ਸਿੰਘ (ਪ੍ਰਧਾਨ), ਰਣਦੀਪ ਸਿੰਘ (ਮੀਤ ਪ੍ਰਧਾਨ), ਅਵਤਾਰ ਸਿੰਘ (ਖਜਾਨਚੀ), ਸੁਰਜੀਤ ਸਿੰਘ ਖਾਲਸਾ (ਸਕੱਤਰ), ਸਤਿੰਦਰ ਮੱਟੂ ਤੇ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਅਜੀਤ ਸਿੰਘ ਮੱਟੂ, ਗੁਰਮੁਖ ਸਿੰਘ (ਸਾਬਕਾ ਸਰਪੰਚ), ਬਾਬਾ ਜਾਗਰ ਸਿੰਘ, ਹਰਜਿੰਦਰ ਸਿੰਘ, ਗੁਰਮੁਖ ਸਿੰਘ ਖਾਲਸਾ, ਸੁਰਜੀਤ ਸਿੰਘ ਖਾਲਸਾ, ਸਤਿਨਾਮ ਸਿੰਘ ਖਾਲਸਾ, ਬਲਦੇਵ ਸਿੰਘ ਖਾਲਸਾ, ਬਹਾਦਰ ਸਿੰਘ ਖਾਲਸਾ ਤੇ ਸਮੂਹ ਖਾਲਸਾ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਅੰਤ ’ਚ ਸਮੂਹ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ।