ਸੁਆਮੀ ਸੰਤ ਦਾਸ ਕਿੰਡਰਗਾਰਟਨ ’ਚ ਸਾਲਾਨਾ ਸਮਾਗਮ
ਸੁਆਮੀ ਸੰਤ ਦਾਸ ਕਿੰਡਰਗਾਰਟਨ ’ਚ ਸਾਲਾਨਾ ਸਮਾਗਮ ਕਰਵਾਇਆ
Publish Date: Sat, 14 Feb 2026 06:58 PM (IST)
Updated Date: Sun, 15 Feb 2026 04:10 AM (IST)
ਵਿਅਕਤੀ ਦੇ ਚਰਿੱਤਰ ਨੂੰ ਨਿਖਾਰਦੀ ਹੈ ਸੱਚੀ ਸਿੱਖਿਆ : ਸੁਆਮੀ ਸ਼ਾਂਤਾ ਨੰਦ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਕਿੰਡਰਗਾਰਟਨ ਵੱਲੋਂ ਸਾਲਾਨਾ ਸਮਾਗਮ ‘ਦਿ ਡ੍ਰੀਮਸਫੀਅਰ’ ਧੂਮਧਾਮ ਨਾਲ ਮਨਾਇਆ ਗਿਆ। ਬੱਚਿਆਂ ਦੇ ਮਨਾਂ ਨੂੰ ਗਿਆਨ, ਰਚਨਾਤਮਕਤਾ ਤੇ ਮਜ਼ਬੂਤ ਨੈਤਿਕ ਮੁੱਲਾਂ ਨਾਲ ਨਿਖਾਰਨ ਲਈ ਰੰਗਾਂ, ਸੁਰਾਂ ਤੇ ਮਾਸੂਮ ਮੁਸਕਾਨਾਂ ਨਾਲ ਰੰਗੇ ਸਮਾਗਮ ਦੀ ਸ਼ੁਰੂਆਤ ਜੋਤ ਜਗਾਉਣ ਨਾਲ ਕੀਤੀ ਗਈ। ਹੈੱਡ ਗਰਲ ਏਰਿਕਾ ਨੇ ਆਪਣੇ ਸੁਆਗਤੀ ਸ਼ਬਦਾਂ ਨਾਲ ਮਹਿਮਾਨਾਂ ਦਾ ਸੁਆਗਤ ਕੀਤਾ। ਬੱਚਿਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ, ਕਲਾਸੀਕਲ ਡਾਂਸ, ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਸਭ ਤੋਂ ਵਧੀਆ ਪ੍ਰਦਰਸ਼ਨ ਲਈ ਕ੍ਰਮਵਾਰ 10 ਹਜ਼ਾਰ ਤੇ 15 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਸਕੂਲ ਦੀਆਂ ਉਪਲਬਧੀਆਂ ਤੇ ਸਰਵਪੱਖੀ ਸਿੱਖਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਪ੍ਰਬੰਧਕ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਨੇ ਕਿਹਾ ਕਿ ਸੱਚੀ ਸਿੱਖਿਆ ਵਿਅਕਤੀ ਦੇ ਚਰਿੱਤਰ ਨੂੰ ਨਿਖਾਰਦੀ ਹੈ, ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਦੇ ਨਾਲ ਅਨੁਸ਼ਾਸਿਤ ਤੇ ਦਇਆਵਾਨ ਸ਼ਖਸੀਅਤ ਦਾ ਨਿਰਮਾਣ ਕਰਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਰਾਮਦਾਸ, ਬਾਬਾ ਚਰਨ ਦਾਸ, ਡਾ. ਅਜੀਤ ਸਿੰਘ ਰਾਜਪਾਲ, ਵਾਈਐੱਸ ਪਰੂਥੀ, ਆਰਐੱਸ ਕਾਲਰਾ, ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੇ ਡਾਇਰੈਕਟਰ ਅੰਜੂ ਮਹਿਤਾ, ਟੀਪੀ ਕੌਰ ਸਾਬਕਾ ਪ੍ਰਿੰਸੀਪਲ ਤੇ ਜਗਮੋਹਨ ਮਾਗੋ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸਮਾਪਤੀ ਹੈੱਡ ਬੁਆਏ ਸਾਦਿਕ ਮਿਨੋਚਾ ਵੱਲੋਂ ਧੰਨਵਾਦ ਪ੍ਰਸਤਾਵ ਤੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ।